Pakistan News: ਸਿੱਖ ਸ਼ਰਧਾਲੂਆਂ ਦੇ ਜੱਥੇ ਨਾਲ ਪੰਜਾਬ ਤੋਂ ਪਾਕਿਸਤਾਨ ਗਈ ਪੰਜਾਬੀ ਮਹਿਲਾ ਸਰਬਜੀਤ ਕੌਰ ਨੂੰ ਉੱਥੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸਦਾ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਵੀ ਹਿਰਾਸਤ ਵਿੱਚ ਹੈ। ਸਰਬਜੀਤ ਨੂੰ ਅਟਾਰੀ ਬਾਰਡਰ ਰਾਹੀਂ ਭਾਰਤ ਡਿਪੋਰਟ ਕੀਤਾ ਜਾਵੇਗਾ।
ਸਰਬਜੀਤ 4 ਨਵੰਬਰ 2025 ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 1932 ਸ਼ਰਧਾਲੂਆਂ ਦੇ ਜੱਥੇ ਨਾਲ ਪਾਕਿਸਤਾਨ ਗਈ ਸੀ। ਉੱਥੇ ਉਸਨੇ ਇਸਲਾਮ ਕਬੂਲ ਕਰਕੇ ਨਾਮ ਨੂਰ ਹੁਸੈਨ ਰੱਖਿਆ ਅਤੇ ਨਾਸਿਰ ਹੁਸੈਨ ਨਾਲ ਨਿਕਾਹ ਕਰ ਲਿਆ।
ਗ੍ਰਿਫ਼ਤਾਰੀ ਦੀ ਪੁਸ਼ਟੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨੀ ਪੰਜਾਬ ਸਰਕਾਰ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕੀਤੀ। 4 ਜਨਵਰੀ 2026 ਨੂੰ ਨਨਕਾਣਾ ਸਾਹਿਬ ਨੇੜੇ ਸਾਂਝੀ ਕਾਰਵਾਈ ਦੌਰਾਨ ਦੋਵੇਂ ਹਿਰਾਸਤ ‘ਚ ਲਏ ਗਏ।
ਅਧਿਕਾਰੀਆਂ ਮੁਤਾਬਕ, ਸਰਬਜੀਤ ਨੇ ਇਮੀਗ੍ਰੇਸ਼ਨ ਫਾਰਮ ‘ਚ ਮਹੱਤਵਪੂਰਨ ਜਾਣਕਾਰੀਆਂ ਅਧੂਰੀਆਂ ਛੱਡੀਆਂ ਸਨ। ਨਿਕਾਹਨਾਮਾ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ। ਹੁਣ ਉਸਦੀ ਡਿਪੋਰਟੇਸ਼ਨ ਪ੍ਰਕਿਰਿਆ ਜਾਰੀ ਹੈ।







