ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਪੱਧਰ ’ਤੇ ਅਹਿਮ ਫ਼ੈਸਲਾ ਲੈਂਦਿਆਂ 2019 ਬੈਚ ਦੇ IPS ਅਧਿਕਾਰੀ ਮਨਿੰਦਰ ਸਿੰਘ ਦੀ ਮੁਅੱਤਲੀ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀ ਹੈ। ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਉਨ੍ਹਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ ਅਤੇ ਨਵੀਂ ਤਾਇਨਾਤੀ ਸਬੰਧੀ ਹੁਕਮ ਜਲਦ ਜਾਰੀ ਕੀਤੇ ਜਾਣਗੇ।
ਗ੍ਰਹਿ ਵਿਭਾਗ ਵੱਲੋਂ 15 ਨਵੰਬਰ 2025 ਨੂੰ ਜਾਰੀ ਕੀਤਾ ਗਿਆ ਮੁਅੱਤਲੀ ਆਦੇਸ਼ ਹੁਣ ਆਲ ਇੰਡੀਆ ਸਰਵਿਸਿਜ਼ (ਅਨੁਸ਼ਾਸਨ ਅਤੇ ਅਪੀਲ) ਨਿਯਮ, 1969 ਦੇ ਨਿਯਮ 3(7)(c) ਅਧੀਨ ਰਾਜਪਾਲ ਵੱਲੋਂ ਵਾਪਸ ਲਿਆ ਗਿਆ ਹੈ। ਇਸ ਨਾਲ ਮਨਿੰਦਰ ਸਿੰਘ ਦੀ ਮੁੜ ਸਰਗਰਮ ਸੇਵਾ ਵਿੱਚ ਵਾਪਸੀ ਸਪੱਸ਼ਟ ਹੋ ਗਈ ਹੈ।







