Jasbir Jassi kirtan Controversy: ਜਸਬੀਰ ਜੱਸੀ ਵੱਲੋਂ ਕੀਰਤਨ ਕਰਨ ‘ਤੇ ਛਿੜਿਆ ਵਿਵਾਦ, ਜੱਥੇਦਾਰ ਗੱੜਗਜ ਨੇ ਜਤਾਇਆ ਇਤਰਾਜ਼
ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਏ ਹਨ। ਦੱਸ ਦੇਈਏ ਕਿ ਗਾਇਕ ਵੱਲੋਂ ਹਾਲ ਹੀ ਵਿੱਚ ਇੱਕ ਧਾਰਮਿਕ ਸਮਾਗਮ ਦੌਰਾਨ ਕੀਤੇ ਗਏ ਸ਼ਬਦ ਗਾਇਨ ਅਤੇ ਕੀਰਤਨ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ। ਇਸ ਮਾਮਲੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੱੜਗਜ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।
ਜਾਣੋ ਕੀ ਬੋਲੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੱੜਗਜ
ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੱੜਗਜ ਨੇ ਸਪੱਸ਼ਟ ਕੀਤਾ ਕਿ ਸਿੱਖ ਰਹਿਤ ਮਰਿਆਦਾ ਵਿੱਚ ਇਹ ਸਾਫ਼ ਲਿਖਿਆ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੀਰਤਨ ਕੇਵਲ ਇੱਕ ਸਿੱਖ ਹੀ ਕਰ ਸਕਦਾ ਹੈ, ਕੋਈ ‘ਪਤਿਤ’ ਸਿੱਖ ਨਹੀਂ। ਉਨ੍ਹਾਂ ਅਨੁਸਾਰ ਕੀਰਤਨ ਕਰਨ ਦਾ ਅਧਿਕਾਰ ਅਤੇ ਅਭਿਆਸ ਸਿਰਫ਼ ਉਸੇ ਵਿਅਕਤੀ ਕੋਲ ਹੋਣਾ ਚਾਹੀਦਾ ਹੈ ਜੋ ਸੱਚਾ ਸਿੱਖ ਹੋਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਆਪਣਾ ਆਚਰਣ ਰੱਖਦਾ ਹੋਵੇ।
https://www.instagram.com/p/DSw63nVkzVT/
ਧਾਰਮਿਕ ਪਰੰਪਰਾਵਾਂ ਦੀ ਉਲੰਘਣਾ
ਇਸਦੇ ਨਾਲ ਹੀ ਜੱਥੇਦਾਰ ਨੇ ਕਿਹਾ ਕਿ ਧਾਰਮਿਕ ਆਯੋਜਨਾਂ ਵਿੱਚ ਪਰੰਪਰਾਵਾਂ ਦਾ ਪਾਲਣ ਕਰਨਾ ਬੇਹੱਦ ਲਾਜ਼ਮੀ ਹੈ। ਕਿਸੇ ਵੀ ਤਰ੍ਹਾਂ ਦੀ ਮਰਿਆਦਾ ਦੀ ਉਲੰਘਣਾ ਸਿੱਖ ਧਰਮ ਦੇ ਵਿਰੁੱਧ ਮੰਨੀ ਜਾਵੇਗੀ। ਜੱਥੇਦਾਰ ਨੇ ਜ਼ੋਰ ਦੇ ਕੇ ਕਿਹਾ ਕਿ ਨਿਯਮਾਂ ਦਾ ਪਾਲਣ ਕਰਨਾ ਸਭ ਲਈ ਜ਼ਰੂਰੀ ਹੈ। ਜਸਬੀਰ ਜੱਸੀ ਦੇ ਕੀਰਤਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿੱਚ ਵੱਖ-ਵੱਖ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ।
ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ ਆਈ ਸਾਹਮਣੇ
ਹਾਲਾਂਕਿ ਕੁਝ ਪ੍ਰਸ਼ੰਸਕਾਂ ਨੇ ਗਾਇਕ ਜੱਸੀ ਦੇ ਇਸ ਯਤਨ ਦੀ ਸ਼ਲਾਘਾ ਕਰਦਿਆਂ ਇਸ ਨੂੰ ਧਾਰਮਿਕ ਭਾਵਨਾਵਾਂ ਅਤੇ ਸੱਭਿਆਚਾਰਕ ਸੰਗੀਤ ਨੂੰ ਉਤਸ਼ਾਹਿਤ ਕਰਨ ਵਾਲਾ ਕਾਰਜ ਦੱਸਿਆ ਹੈ, ਉਥੇ ਹੀ ਦੂਜੇ ਪਾਸੇ, ਧਾਰਮਿਕ ਵਿਦਵਾਨਾਂ ਅਤੇ ਜੱਥੇਦਾਰਾਂ ਨੇ ਪਰੰਪਰਾ ਅਨੁਸਾਰ ਕੀਰਤਨ ਦੇ ਅਧਿਕਾਰ ਅਤੇ ਮਰਿਆਦਾ ਨੂੰ ਬਰਕਰਾਰ ਰੱਖਣ ‘ਤੇ ਜ਼ੋਰ ਦਿੱਤਾ ਹੈ।
ਇੱਕ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਲਿਖਿਆ, ਜੇਕਰ ਪਾਠ ਕਰਨਾ ਆ ਗੁਰੂ ਸਿੱਖ ਬਣੋ ਪਹਿਲਾ ਜੀ ਪੂਰੇ। ਹਾਲਾਂਕਿ ਜ਼ਿਆਦਾਤਰ ਪ੍ਰਸ਼ੰਸਕਾਂ ਵੱਲੋਂ ਇਸ ਨੂੰ ਸ਼ਬਦ ਗਾਇਨ ਅਤੇ ਕੀਰਤਨ ਨੂੰ ਦਿਲ ਨੂੰ ਛੂਹ ਲੈਣ ਵਾਲਾ ਧੱਸਿਆ ਜਾ ਰਿਹਾ ਹੈ।
#jasbirjassi #punjabisinger #entertainment #kirtan #sriakaltakhtsahib #controversy #arbidepunjab #arbideworld #arbideclick #arbideditzxml #arbidespiritual #arbidestudio #devinderpal #punjab







