Punjab News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ Krishan Kumar Goel ਦੀ ਪਤਨੀ ਅਸ਼ੋਕ ਗੋਇਲ ਦਾ ਮੁਹਾਲੀ ਦੇ ਫੇਜ਼-5 ਸਥਿਤ ਘਰ ਵਿੱਚ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ।
ਘਟਨਾ ਦਾ ਪਤਾ ਸਵੇਰੇ ਉਸ ਵੇਲੇ ਲੱਗਿਆ ਜਦੋਂ ਘਰ ਵਿੱਚ ਕੰਮ ਕਰਨ ਵਾਲੀ ਮਹਿਲਾ ਪਹੁੰਚੀ। ਅੰਦਰ ਅਸ਼ੋਕ ਗੋਇਲ ਦੀ ਲਾਸ਼ ਪਈ ਸੀ, ਜਦਕਿ ਘਰੇਲੂ ਨੌਕਰ ਕੁਰਸੀ ਨਾਲ ਬੰਨ੍ਹਿਆ ਹੋਇਆ ਮਿਲਿਆ। ਸੂਚਨਾ ਮਿਲਦੇ ਹੀ ਪੁਲਿਸ ਅਤੇ ਫੋਰੈਂਸਿਕ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਸਬੂਤ ਇਕੱਠੇ ਕੀਤੇ।
ਪੁਲਿਸ ਅਨੁਸਾਰ ਮੁਲਜ਼ਮ ਘਰੋਂ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਮਾਮਲੇ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
ਨੌਕਰ ਹਿਰਾਸਤ ਵਿੱਚ
ਸ਼ੱਕੀ ਹਾਲਾਤਾਂ ਦੇ ਮੱਦੇਨਜ਼ਰ ਪੁਲਿਸ ਨੇ ਘਰੇਲੂ ਨੌਕਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇੜਲੇ CCTV ਫੁਟੇਜ ਦੀ ਜਾਂਚ ਕਰ ਰਹੀ ਹੈ।
ਨੌਂ ਸਾਲਾਂ ਤੋਂ ਕਰ ਰਿਹਾ ਸੀ ਨੌਕਰੀ
ਹਿਰਾਸਤ ਵਿੱਚ ਲਿਆ ਨੌਕਰ ਨੀਰਜ (ਉਮਰ ਕਰੀਬ 25 ਸਾਲ) ਦੱਸਿਆ ਜਾ ਰਿਹਾ ਹੈ, ਜੋ ਪਿਛਲੇ ਨੌਂ ਸਾਲਾਂ ਤੋਂ ਗੋਇਲ ਪਰਿਵਾਰ ਨਾਲ ਕੰਮ ਕਰ ਰਿਹਾ ਸੀ। ਘਟਨਾ ਵੇਲੇ ਕ੍ਰਿਸ਼ਨ ਕੁਮਾਰ ਗੋਇਲ ਆਪਣੀ ਧੀ ਨੂੰ ਮਿਲਣ ਮਸਕਟ ਗਏ ਹੋਏ ਸਨ।






