Punjab Police Recruitment: 10,000 ਭਰਤੀਆਂ ਨੂੰ ਹਰੀ ਝੰਡੀ, ਡੀਜੀਪੀ ਨੇ ਕੀਤਾ ਐਲਾਨ

Punjab Police Recruitment: 10,000 ਭਰਤੀਆਂ ਨੂੰ ਹਰੀ ਝੰਡੀ, ਡੀਜੀਪੀ ਨੇ ਕੀਤਾ ਐਲਾਨ

ਪੰਜਾਬ ਵਿੱਚ ਵਧਦੀਆਂ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਪੰਜਾਬ ਪੁਲਿਸ ‘ਚ 10 ਹਜ਼ਾਰ ਨਵੇਂ ਜਵਾਨ ਭਰਤੀ ਕੀਤੇ ਜਾਣਗੇ। ਡੀਜੀਪੀ Gaurav Yadav ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਸਬੰਧੀ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲ ਹੀ ‘ਚ 1600 ਪਦਾਂ ਲਈ ਭਰਤੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਨਵੇਂ ਜਵਾਨਾਂ ਦੀ ਟ੍ਰੇਨਿੰਗ ਜਾਰੀ ਹੈ।

2026 ਦੇ ਵਿਜ਼ਨ ਬਾਰੇ ਗੱਲ ਕਰਦਿਆਂ ਡੀਜੀਪੀ ਨੇ ਕਿਹਾ ਕਿ ਪੁਲਿਸ ਨਸ਼ਿਆਂ ਅਤੇ ਗੈਂਗਸਟਰਵਾਦ ਖ਼ਿਲਾਫ ਹੋਰ ਸਖ਼ਤੀ ਨਾਲ ਕਾਰਵਾਈ ਕਰੇਗੀ। ਡਾਇਲ-112 ERSS ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦੇ ਹੋਏ ਰਿਸਪਾਂਸ ਸਮਾਂ 7–8 ਮਿੰਟ ਤੱਕ ਲਿਆਂਦਾ ਜਾਵੇਗਾ। ਇਸ ਲਈ ਮੋਹਾਲੀ ਵਿੱਚ ₹52 ਕਰੋੜ ਦੀ ਲਾਗਤ ਨਾਲ ਸੈਂਟਰਲ ਕੰਟਰੋਲ ਰੂਮ ਅਤੇ ₹50 ਕਰੋੜ ਨਾਲ ਨਵੇਂ ਵਾਹਨ ਖਰੀਦੇ ਜਾਣਗੇ। ਜ਼ਿਲ੍ਹਾ ਕੰਟਰੋਲ ਰੂਮ ₹25 ਕਰੋੜ ਨਾਲ ਅਪਗ੍ਰੇਡ ਕੀਤੇ ਜਾ ਰਹੇ ਹਨ।

ਡੀਜੀਪੀ ਮੁਤਾਬਕ, ਪਿਛਲੇ ਤਿੰਨ ਸਾਲਾਂ ਵਿੱਚ ਪੁਲਿਸ ਦੇ ਆਧੁਨਿਕੀਕਰਨ ‘ਤੇ ₹800 ਕਰੋੜ ਤੋਂ ਵੱਧ ਖਰਚ ਹੋਇਆ ਹੈ। ਸਾਰੇ ਐਸਪੀ ਰੈਂਕ ਅਧਿਕਾਰੀਆਂ, ਥਾਣਿਆਂ ਅਤੇ ਚੌਕੀਆਂ ਨੂੰ ਨਵੇਂ ਵਾਹਨ ਦਿੱਤੇ ਗਏ ਹਨ।

ਆਧੁਨਿਕ ਢਾਂਚਾ ਅਤੇ ਤਕਨਾਲੋਜੀ

ਅਗਲੇ ਤਿੰਨ ਸਾਲਾਂ ਵਿੱਚ ₹426 ਕਰੋੜ ਦੀ ਲਾਗਤ ਨਾਲ ਮੇਗਾ ਪੁਲਿਸ ਬਿਲਡਿੰਗ ਪ੍ਰੋਜੈਕਟ ਮਨਜ਼ੂਰ ਹੋਇਆ ਹੈ—ਮੋਹਾਲੀ ਫੇਜ਼-4 ਵਿੱਚ ਸਾਈਬਰ ਕ੍ਰਾਈਮ ਹੈੱਡਕੁਆਰਟਰ, ਨਵਾਂਸ਼ਹਿਰ ਤੇ ਮਲੇਰਕੋਟਲਾ ਵਿੱਚ ਨਵੀਆਂ ਪੁਲਿਸ ਲਾਈਨਾਂ ਅਤੇ 11 ਨਵੇਂ ਥਾਣੇ ਬਣਾਏ ਜਾਣਗੇ। ਲੁਧਿਆਣਾ, ਫਿਰੋਜ਼ਪੁਰ ਅਤੇ ਜਲੰਧਰ ਵਿੱਚ ਐਨਟੀਐਫ ਰੇਂਜ ਦਫ਼ਤਰ ਖੁੱਲਣਗੇ ਅਤੇ ਫੋਰੈਂਸਿਕ ਟੂਲਜ਼ ਨਾਲ ਅਪਗ੍ਰੇਡ ਹੋਣਗੇ।

ਤਕਨੀਕੀ ਤੌਰ ‘ਤੇ PAIS 2.0 (ਵੌਇਸ ਐਨਾਲਿਸਿਸ ਸਮੇਤ) ਅਤੇ OCIS ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਫਰਜ਼ੀ ਵੇਰਵਿਆਂ ਨਾਲ ਪਾਸਪੋਰਟ ਬਣਵਾਉਣ ਵਾਲੇ ਟ੍ਰੈਵਲ ਏਜੰਟਾਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ਼ਹਿਰੀ ਖੇਤਰਾਂ ਵਿੱਚ ਟ੍ਰੈਫਿਕ ਅਤੇ ਸੜਕ ਸੁਰੱਖਿਆ ਥਾਣੇ ਬਣਾਕੇ IC3 ਨਾਲ ਜੋੜੇ ਜਾਣਗੇ ਤਾਂ ਜੋ CCTV ਅਤੇ ਸਮਾਰਟ ਸਿਗਨਲਾਂ ਰਾਹੀਂ ਰੀਅਲ-ਟਾਈਮ ਨਿਗਰਾਨੀ ਹੋ ਸਕੇ।

Arbide World
Author: Arbide World

Leave a Comment