Punjab Police Action: ਟਾਰਗੇਟ ਕਿਲਿੰਗ ਸਮੇਤ ਵਾਰਦਾਤਾਂ ‘ਚ ਸ਼ਾਮਲ 9 ਗ੍ਰਿਫਤਾਰ, ਹਥਿਆਰ ਜ਼ਬਤ

Punjab Police Action: ਟਾਰਗੇਟ ਕਿਲਿੰਗ ਸਮੇਤ ਵਾਰਦਾਤਾਂ ‘ਚ ਸ਼ਾਮਲ 9 ਗ੍ਰਿਫਤਾਰ, ਹਥਿਆਰ ਜ਼ਬਤ

Punjab News: ਪੰਜਾਬ ਪੁਲਿਸ ਨੇ ਆਰਗੇਨਾਈਜ਼ਡ ਕ੍ਰਾਈਮ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਪਟਿਆਲਾ ਵਿੱਚ ਕਤਲ, ਫਿਰੌਤੀ ਅਤੇ ਟਾਰਗੇਟ ਕਿਲਿੰਗ ਨਾਲ ਜੁੜੇ 9 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 9 ਪਿਸਤੌਲ (32 ਬੋਰ) ਅਤੇ ਇੱਕ PX5 ਪਿਸਤੌਲ (30 ਬੋਰ) ਬਰਾਮਦ ਹੋਏ ਹਨ।

ਪੁਲਿਸ ਮੁਤਾਬਕ, ਸ਼ੱਕੀ ਇੱਕ ਵੱਡੇ ਅਪਰਾਧ ਦੀ ਯੋਜਨਾ ਬਣਾ ਰਹੇ ਸਨ। ਮਾਮਲੇ ‘ਚ FIR ਦਰਜ ਕਰ ਲਈ ਗਈ ਹੈ ਅਤੇ ਜਾਂਚ ਜਾਰੀ ਹੈ। ਇਸ ਸਬੰਧੀ ਜਾਣਕਾਰੀ DGP Gaurav Yadav ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ।

ਫਿਲਹਾਲ ਗ੍ਰਿਫ਼ਤਾਰ ਸ਼ੱਕੀਆਂ ਦੇ ਨਾਮ ਜਾਰੀ ਨਹੀਂ ਕੀਤੇ ਗਏ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਉਹ ਸੁਚੱਜੇ ਢੰਗ ਨਾਲ ਸੰਗਠਿਤ ਅਪਰਾਧਿਕ ਨੈੱਟਵਰਕ ਦਾ ਹਿੱਸਾ ਹਨ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Arbide World
Author: Arbide World

Leave a Comment