Punjab Weather Alert: 5 ਤੋਂ 8 ਜਨਵਰੀ ਤੱਕ ਸੰਘਣੀ ਧੁੰਦ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ
ਪੰਜਾਬ ਵਿੱਚ ਲਗਾਤਾਰ ਵੱਧ ਰਹੀ ਠੰਢ ਅਤੇ ਧੁੰਦ ਨੇ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਹਾੜਾਂ ‘ਤੇ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਕੜਾਕੇ ਦੀ ਸਰਦੀ ਮਹਿਸੂਸ ਕੀਤੀ ਜਾ ਰਹੀ ਹੈ। ਇਸਨੂੰ ਦੇਖਦੇ ਹੋਏ India Meteorological Department (IMD) ਨੇ ਪੰਜਾਬ ਲਈ ਜ਼ਿਲ੍ਹਾਵਾਰ ਮੌਸਮੀ ਚੇਤਾਵਨੀ ਜਾਰੀ ਕੀਤੀ ਹੈ, ਜੋ 5 ਤੋਂ 8 ਜਨਵਰੀ ਤੱਕ ਲਾਗੂ ਰਹੇਗੀ।
ਸੰਘਣੀ ਧੁੰਦ ਅਤੇ ਸੀਤ ਲਹਿਰ
IMD ਮੁਤਾਬਕ ਅਗਲੇ ਪੰਜ ਦਿਨਾਂ ਦੌਰਾਨ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਰਹੇਗੀ। ਕਈ ਥਾਵਾਂ ‘ਤੇ ਸੀਤ ਲਹਿਰ/ਕੋਲਡ ਵੇਵ ਦੀ ਸਥਿਤੀ ਵੀ ਬਣੀ ਰਹਿ ਸਕਦੀ ਹੈ, ਜਿਸ ਨਾਲ ਦਿਨ ਭਰ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ।
8 ਜਨਵਰੀ ਤੱਕ ਅਲਰਟ
- 5–6 ਜਨਵਰੀ: ਸੀਤ ਲਹਿਰ ਦੀ ਸੰਭਾਵਨਾ
- 7 ਜਨਵਰੀ: ਕੁਝ ਜ਼ਿਲ੍ਹਿਆਂ ‘ਚ ਧੁੰਦ ਦੀ ਤੀਬਰਤਾ ਥੋੜ੍ਹੀ ਘਟ ਸਕਦੀ ਹੈ
- 8 ਜਨਵਰੀ ਤੱਕ: ਵੱਡੇ ਹਿੱਸੇ ਵਿੱਚ ਸੰਘਣੀ ਧੁੰਦ, ਤੇਜ਼ ਹਵਾਵਾਂ ਅਤੇ ਕੜਾਕੇ ਦੀ ਠੰਢ
ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਤਾਜ਼ਾ ਮੌਸਮੀ ਅਪਡੇਟਸ ‘ਤੇ ਨਜ਼ਰ ਰੱਖਣ, ਸਵੇਰੇ-ਸ਼ਾਮ ਯਾਤਰਾ ਦੌਰਾਨ ਸਾਵਧਾਨੀ ਵਰਤਣ ਅਤੇ ਲੋੜੀਂਦੀ ਤਿਆਰੀ ਕਰਕੇ ਰੱਖਣ।







