Punjab Holiday Cancelled: ਛੁੱਟੀਆਂ ਰੱਦ ਕਰਨ ਦੇ ਹੁਕਮ ਜਾਰੀ, ਜਾਣੋ ਕਾਰਨ

Punjab Holiday Cancelled: ਛੁੱਟੀਆਂ ਰੱਦ ਕਰਨ ਦੇ ਹੁਕਮ ਜਾਰੀ, ਜਾਣੋ ਕਾਰਨ

Punjab News: ਪੰਜਾਬ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। GST ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਮੁਲਾਜ਼ਮਾਂ ਵਿੱਚ ਹਲਚਲ ਹੈ। ਹੁਕਮਾਂ ਅਨੁਸਾਰ ਹੁਣ ਸ਼ਨੀਵਾਰ ਨੂੰ ਵੀ ਆਮ ਦਿਨਾਂ ਵਾਂਗ ਦਫ਼ਤਰ ਕੰਮਕਾਜ ਕੀਤਾ ਜਾਵੇਗਾ। ਇਹ ਨਿਰਦੇਸ਼ ਫਾਇਨੈਂਸ਼ੀਅਲ ਕਮਿਸ਼ਨਰ ਟੈਕਸੇਸ਼ਨ Ajit Balaji Joshi ਵੱਲੋਂ ਜਾਰੀ ਕੀਤੇ ਗਏ ਹਨ ਅਤੇ 31 ਮਾਰਚ 2026 ਤੱਕ ਲਾਗੂ ਰਹਿਣਗੇ।

ਹੁਕਮਾਂ ‘ਚ ਕਿਹਾ ਗਿਆ ਹੈ ਕਿ ਇਹ ਫੈਸਲਾ ਟਾਰਗੇਟ ਪੂਰੇ ਕਰਨ ਲਈ ਲਿਆ ਗਿਆ ਹੈ। ਸੂਤਰਾਂ ਮੁਤਾਬਕ ਇਹ ਵਿਵਸਥਾ ਐਤਵਾਰ ਤੱਕ ਵੀ ਵਧ ਸਕਦੀ ਹੈ।

ਗੌਰਤਲਬ ਹੈ ਕਿ ਪਹਿਲਾਂ ਸਰਕਾਰੀ ਕਰਮਚਾਰੀਆਂ ਲਈ ਸ਼ਨੀਵਾਰ-ਐਤਵਾਰ ਦੋ ਦਿਨਾਂ ਦੀ ਛੁੱਟੀ ਨਿਸ਼ਚਿਤ ਸੀ। ਪਰ ਨਵੇਂ ਹੁਕਮਾਂ ਦੇ ਲਾਗੂ ਹੋਣ ਨਾਲ GST ਹੈੱਡਕੁਆਰਟਰ ਵਿੱਚ ਸ਼ਨੀਵਾਰ ਨੂੰ ਵੀ ਪੂਰਾ ਸਟਾਫ਼ ਹਾਜ਼ਰ ਦਿਖਾਈ ਦਿੱਤਾ।

ਹਾਲਾਂਕਿ ਅੰਦਰਖਾਤੇ ਕਰਮਚਾਰੀਆਂ ਅਤੇ ਅਧਿਕਾਰੀਆਂ ਵਿੱਚ ਨਾਰਾਜ਼ਗੀ ਹੈ, ਪਰ ਕੋਈ ਵੀ ਅਧਿਕਾਰਿਕ ਤੌਰ ‘ਤੇ ਖੁੱਲ੍ਹ ਕੇ ਇਤਰਾਜ਼ ਜਤਾਉਣ ਲਈ ਤਿਆਰ ਨਹੀਂ।

Arbide World
Author: Arbide World

Leave a Comment