ਵੱਡੀ ਅਪਡੇਟ: ਸਕੂਲਾਂ ਦੀਆਂ ਛੁੱਟੀਆਂ ‘ਚ ਵਾਧਾ, ਨਵੀਂ ਖੁੱਲ੍ਹਣ ਤਰੀਕ ਐਲਾਨੀ
Chandigarh News: ਚੰਡੀਗੜ੍ਹ ਵਿੱਚ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਨੂੰ ਦੇਖਦੇ ਹੋਏ Chandigarh Administration ਨੇ ਅਹਿਮ ਫੈਸਲਾ ਲਿਆ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਾਰੇ ਸਰਕਾਰੀ, ਏਡਿਡ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਵਿੱਚ 10 ਜਨਵਰੀ 2026 ਤੱਕ ਛੁੱਟੀਆਂ ਰਹਿਣਗੀਆਂ।
ਹੁਕਮਾਂ ਮੁਤਾਬਕ ਪਹਿਲੀ ਤੋਂ 8ਵੀਂ ਜਮਾਤ ਅਤੇ ਨਾਨ-ਬੋਰਡ ਕਲਾਸਾਂ (9ਵੀਂ, 11ਵੀਂ) ਲਈ ਸਕੂਲ ਭੌਤਿਕ ਤੌਰ ‘ਤੇ ਨਹੀਂ ਖੁੱਲ੍ਹਣਗੇ। ਹਾਲਾਂਕਿ ਸਕੂਲ ਸਵੇਰੇ 9 ਵਜੇ ਤੋਂ ਬਾਅਦ ਆਨਲਾਈਨ ਕਲਾਸਾਂ ਲਗਾ ਸਕਣਗੇ ਅਤੇ ਸਟਾਫ਼ ਦੀਆਂ ਡਿਊਟੀਆਂ ਉਸੇ ਅਨੁਸਾਰ ਨਿਰਧਾਰਤ ਕੀਤੀਆਂ ਜਾਣਗੀਆਂ।
ਬੋਰਡ ਕਲਾਸਾਂ (10ਵੀਂ ਅਤੇ 12ਵੀਂ) ਲਈ ਸਕੂਲ ਖੋਲ੍ਹਣ ਦੀ ਇਜਾਜ਼ਤ ਹੋਵੇਗੀ, ਪਰ ਸਮਾਂ ਸਵੇਰੇ 9:30 ਵਜੇ ਤੋਂ ਦੁਪਹਿਰ 3:30 ਵਜੇ ਤੱਕ ਹੀ ਰਹੇਗਾ।







