Akal Takht Sahib Notice: ਪੰਜਾਬ CM ਨੂੰ ਤਲਬ ਕਰਨ ਪਿੱਛੇ ਕੀ ਹੈ ਮਾਮਲਾ?

Akal Takht Sahib Notice: ਪੰਜਾਬ CM ਨੂੰ ਤਲਬ ਕਰਨ ਪਿੱਛੇ ਕੀ ਹੈ ਮਾਮਲਾ?

Punjab News: Sri Akal Takht Sahib ਨੇ ਭਾਈ ਜੈਤਾ ਜੀ ਦੀ ਯਾਦਗਾਰ ਦੀਆਂ ਤਸਵੀਰਾਂ ‘ਤੇ ਉੱਠੇ ਵਿਵਾਦ ਦੇ ਮਾਮਲੇ ‘ਚ Bhagwant Mann ਨੂੰ 15 ਜਨਵਰੀ ਨੂੰ ਤਲਬ ਕਰਕੇ ਸਪੱਸ਼ਟੀਕਰਨ ਮੰਗਿਆ ਹੈ। ਜਥੇਦਾਰ Kuldeep Singh Gargaj ਨੇ ਕਿਹਾ ਕਿ ਮਰਿਆਦਾ ਦੇ ਉਲੰਘਣ ਮਾਮਲੇ ‘ਚ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ Tarunpreet Singh Sondh ਅਕਾਲ ਤਖ਼ਤ ਸਾਹਿਬ ‘ਚ ਪੇਸ਼ ਹੋਏ। ਹੈਰੀਟੇਜ ਸਟਰੀਟ ਤੋਂ ਨੰਗੇ ਪੈਰੀਂ ਪਹੁੰਚ ਕੇ ਉਨ੍ਹਾਂ ਨੇ Bhai Jaita Ji ਦੀ ਯਾਦਗਾਰ ਦੀਆਂ ਤਸਵੀਰਾਂ ਬਾਰੇ ਸਫ਼ਾਈ ਦਿੱਤੀ ਅਤੇ ਦੱਸਿਆ ਕਿ ਸਿੱਖ ਸਿਧਾਂਤਾਂ ਤੇ ਪੰਜਾਬੀ ਵਿਰਾਸਤ ਨਾਲ ਜਾਣੂ ਅਧਿਕਾਰੀ ਨੂੰ ਵਿਭਾਗ ‘ਚ ਨਿਯੁਕਤ ਕੀਤਾ ਜਾਵੇਗਾ।

ਇਸ ਮੌਕੇ Chief Khalsa Diwan ਅਤੇ Delhi Sikh Gurdwara Management Committee ਦੇ ਨੁਮਾਇੰਦੇ ਵੀ ਹਾਜ਼ਰ ਸਨ। ਮੰਤਰੀ ਸੌਂਦ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਉਨ੍ਹਾਂ ਅਤੇ ਵਿਭਾਗ ਦਾ ਸਪੱਸ਼ਟੀਕਰਨ ਸਵੀਕਾਰ ਕਰ ਲਿਆ ਹੈ ਅਤੇ ਮੁੱਖ ਮੰਤਰੀ ਨੂੰ ਟੂਰਿਜ਼ਮ ਵਿਭਾਗ ‘ਚ ਸਿੱਖ ਸਿਧਾਂਤਾਂ ਦੇ ਗਿਆਨ ਵਾਲੇ ਅਧਿਕਾਰੀ ਦੀ ਨਿਯੁਕਤੀ ਲਈ ਅਪੀਲ ਕੀਤੀ ਜਾਵੇਗੀ।

Arbide World
Author: Arbide World

Leave a Comment