Atishi Video Case: ਤੋੜ-ਮਰੋੜ ਕੇ ਵੀਡੀਓ ਅਪਲੋਡ ਕਰਨ ਦੇ ਮਾਮਲੇ ’ਚ ਜਲੰਧਰ ਪੁਲਿਸ ਨੇ FIR ਦਰਜ ਕੀਤੀ

ਚੰਡੀਗੜ੍ਹ—ਜਲੰਧਰ ਪੁਲਿਸ ਕਮਿਸ਼ਨਰੇਟ ਦੇ ਬੁਲਾਰੇ ਨੇ ਦੱਸਿਆ ਕਿ ਇਕਬਾਲ ਸਿੰਘ ਦੀ ਸ਼ਿਕਾਇਤ ’ਤੇ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਅਤੇ ਐਮਐਲਏ ਆਤਿਸ਼ੀ ਦੀ ਇੱਕ ਵੀਡੀਓ ਨੂੰ ਤਕਨਾਲੋਜੀ ਰਾਹੀਂ ਤੋੜ-ਮਰੋੜ ਕੇ ਅਪਲੋਡ ਅਤੇ ਪ੍ਰਸਾਰਿਤ ਕਰਨ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।

ਬੁਲਾਰੇ ਮੁਤਾਬਕ, ਸੋਸ਼ਲ ਮੀਡੀਆ ’ਤੇ ਆਤਿਸ਼ੀ ਨੂੰ ਗੁਰੂਆਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਦੇ ਦਿਖਾਉਂਦਿਆਂ ਭੜਕਾਊ ਸੁਰਖੀਆਂ ਨਾਲ ਛੋਟੀਆਂ ਵੀਡੀਓ ਕਲਿੱਪਾਂ ਅਪਲੋਡ ਕੀਤੀਆਂ ਗਈਆਂ। ਇਸ ਮਾਮਲੇ ਦੀ ਵਿਗਿਆਨਕ ਜਾਂਚ ਕਰਵਾਈ ਗਈ ਅਤੇ ਸੰਬੰਧਿਤ ਆਡੀਓ-ਵੀਡੀਓ ਕਲਿੱਪ ਫੋਰੈਂਸਿਕ ਜਾਂਚ ਲਈ ਡਾਇਰੈਕਟਰ, ਫੋਰੈਂਸਿਕ ਸਾਇੰਸ ਲੈਬਾਰਟਰੀ, ਪੰਜਾਬ (ਐਸਏਐਸ ਨਗਰ) ਨੂੰ ਭੇਜੀ ਗਈ।

09-01-2026 ਨੂੰ ਮਿਲੀ ਫੋਰੈਂਸਿਕ ਰਿਪੋਰਟ ਅਨੁਸਾਰ, ਆਤਿਸ਼ੀ ਦੀ ਅਸਲ ਆਡੀਓ ਵਿੱਚ “ਗੁਰੂ” ਸ਼ਬਦ ਕਿਤੇ ਵੀ ਨਹੀਂ ਬੋਲਿਆ ਗਿਆ। ਰਿਪੋਰਟ ਵਿੱਚ ਇਹ ਵੀ ਸਪੱਸ਼ਟ ਹੋਇਆ ਕਿ ਵੀਡੀਓ ਨਾਲ ਛੇੜਛਾੜ ਕਰਕੇ ਤਕਨਾਲੋਜੀ ਰਾਹੀਂ ਅਜਿਹੇ ਸ਼ਬਦ ਜੋੜੇ ਗਏ ਜੋ ਆਤਿਸ਼ੀ ਵੱਲੋਂ ਕਦੇ ਬੋਲੇ ਹੀ ਨਹੀਂ ਗਏ।

Arbide World
Author: Arbide World

Leave a Comment