ਰਾਸ਼ਟਰਪਤੀ ਮੁਰਮੂ ਅੰਮ੍ਰਿਤਸਰ ਪਹੁੰਚੇ, GNDU ਕਨਵੋਕੇਸ਼ਨ ‘ਚ 463 ਵਿਦਿਆਰਥੀਆਂ ਨੂੰ ਡਿਗਰੀਆਂ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਪੰਜਾਬ ਦੌਰੇ ਦੌਰਾਨ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਦੀ 50ਵੀਂ ਗੋਲਡਨ ਜੂਬਲੀ ਕਾਨਵੋਕੇਸ਼ਨ ਵਿੱਚ ਸ਼ਾਮਲ ਹੋਈਆਂ। ਰਾਜਪਾਲ ਗੁਲਾਬ ਚੰਦ ਕਟਾਰੀਆ ਸਮੇਤ ਉਨ੍ਹਾਂ ਦਾ ਯੂਨੀਵਰਸਿਟੀ ਕੈਂਪਸ ਵਿੱਚ ਭਵਿਆ ਸਵਾਗਤ ਕੀਤਾ ਗਿਆ ਅਤੇ ਰਾਸ਼ਟਰਗਾਣ ਨਾਲ ਸਮਾਰੋਹ ਦੀ ਸ਼ੁਰੂਆਤ ਹੋਈ।

ਕਾਨਵੋਕੇਸ਼ਨ ਮੰਚ ‘ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅਤੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੀ ਮੌਜੂਦ ਰਹੇ। ਸਮਾਰੋਹ ਦੌਰਾਨ 463 ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਮੈਡਲ ਪ੍ਰਦਾਨ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ 74 ਅੰਡਰਗ੍ਰੈਜੂਏਟ, 102 ਪੋਸਟਗ੍ਰੈਜੂਏਟ, 270 ਪੀਐਚਡੀ ਅਤੇ 7 ਮੈਮੋਰੀਅਲ ਮੈਡਲ ਸ਼ਾਮਲ ਹਨ। ਇਸ ਤੋਂ ਇਲਾਵਾ ਦੋ ਵਿਅਕਤੀਆਂ ਨੂੰ ਓਨਰੇਰੀ ਡਾਕਟਰੇਟ ਵੀ ਦਿੱਤਾ ਜਾਵੇਗਾ।

ਰਾਸ਼ਟਰਪਤੀ ਦੇ ਦੌਰੇ ਨੂੰ ਦੇਖਦੇ ਹੋਏ GNDU ਅਤੇ ਆਲੇ-ਦੁਆਲੇ ਇਲਾਕੇ ਵਿੱਚ ਕੜੀ ਸੁਰੱਖਿਆ ਵਿਆਵਸਥਾ ਕੀਤੀ ਗਈ। ਕੈਂਪਸ ਨੂੰ ਬੈਰੀਕੇਡਿੰਗ ਨਾਲ ਸੀਲ ਕੀਤਾ ਗਿਆ ਅਤੇ ਪਾਸ ਤੇ ਪਛਾਣ ਪੱਤਰ ਦੀ ਜਾਂਚ ਤੋਂ ਬਾਅਦ ਹੀ ਦਾਖਲਾ ਦਿੱਤਾ ਗਿਆ।

ਗੌਰਤਲਬ ਹੈ ਕਿ GNDU ਦੇ 56 ਸਾਲਾਂ ਦੇ ਇਤਿਹਾਸ ਵਿੱਚ ਦ੍ਰੌਪਦੀ ਮੁਰਮੂ ਤੀਜੀ ਰਾਸ਼ਟਰਪਤੀ ਹਨ ਜਿਨ੍ਹਾਂ ਨੇ ਯੂਨੀਵਰਸਿਟੀ ਦਾ ਦੌਰਾ ਕੀਤਾ ਹੈ। ਇਸ ਤੋਂ ਪਹਿਲਾਂ 1969 ਵਿੱਚ ਵੀ.ਵੀ. ਗਿਰੀ ਅਤੇ 2004 ਵਿੱਚ ਡਾ. ਏ.ਪੀ.ਜੇ. ਅਬਦੁਲ ਕਲਾਮ ਇੱਥੇ ਆ ਚੁੱਕੇ ਹਨ।

Arbide World
Author: Arbide World

Leave a Comment