ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਨਕਲੀ ਦਵਾਈਆਂ ਬਣਾਉਣ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਜ਼ੀਰਕਪੁਰ ਦੇ ਪਭਾਤ ਗੋਦਾਮ ਇਲਾਕੇ ਵਿੱਚ ਦੋ ਫੈਕਟਰੀਆਂ ‘ਤੇ ਛਾਪੇਮਾਰੀ ਦੌਰਾਨ ਪਤਾ ਲੱਗਿਆ ਕਿ ਇੱਥੇ ਬਿਨਾਂ ਲਾਇਸੈਂਸ ਦੇ ਅਤੇ ਗੰਦੇ ਹਾਲਾਤਾਂ ਵਿੱਚ ਐਲੋਪੈਥਿਕ, ਆਯੁਰਵੇਦਿਕ ਦਵਾਈਆਂ, ਫੂਡ ਸਪਲੀਮੈਂਟ ਅਤੇ ਬਿਊਟੀ ਪ੍ਰੋਡਕਟ ਤਿਆਰ ਕੀਤੇ ਜਾ ਰਹੇ ਸਨ।
ਪੁਲਿਸ ਨੇ ਫੂਡ ਸੇਫ਼ਟੀ ਅਤੇ ਡਰੱਗ ਕੰਟਰੋਲ ਵਿਭਾਗ ਦੀ ਮਦਦ ਨਾਲ ਵੱਡੀ ਮਾਤਰਾ ਵਿੱਚ ਨਕਲੀ ਦਵਾਈਆਂ ਅਤੇ ਹੋਰ ਸਮਾਨ ਜ਼ਬਤ ਕਰ ਲਿਆ ਹੈ। ਦੋਵੇਂ ਫੈਕਟਰੀਆਂ ਨੂੰ ਸੀਲ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।






