Khaleda Zia: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੀ ਚੇਅਰਪਰਸਨ Khaleda Zia ਦਾ ਸੋਮਵਾਰ, 30 ਦਸੰਬਰ ਨੂੰ ਸਵੇਰੇ ਕਰੀਬ 6 ਵਜੇ ਧਾਕਾ ਦੇ ਏਵਰਕੇਅਰ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਹ 80 ਸਾਲ ਦੀ ਸਨ।
ਡਾਕਟਰਾਂ ਮੁਤਾਬਕ, ਉਹ ਲੰਬੇ ਸਮੇਂ ਤੋਂ ਕਈ ਗੰਭੀਰ ਬਿਮਾਰੀਆਂ ਨਾਲ ਜੂਝ ਰਹੀ ਸਨ ਅਤੇ ਮਲਟੀ-ਆਰਗਨ ਫੇਲਿਊਰ ਕਾਰਨ ਉਨ੍ਹਾਂ ਨੇ ਆਖ਼ਰੀ ਸਾਹ ਲਿਆ।
ਖਾਲਿਦਾ ਜ਼ਿਆ ਦੀਆਂ ਮੁੱਖ ਬਿਮਾਰੀਆਂ
ਲਿਵਰ ਸਾਇਰੋਸਿਸ:
ਉਨ੍ਹਾਂ ਦੀ ਸਭ ਤੋਂ ਗੰਭੀਰ ਬਿਮਾਰੀ ਐਡਵਾਂਸ ਸਟੇਜ ਦਾ ਲਿਵਰ ਸਾਇਰੋਸਿਸ ਸੀ, ਜਿਸ ਦੀ ਪੁਸ਼ਟੀ 2021 ਵਿੱਚ ਹੋ ਚੁੱਕੀ ਸੀ। ਉਮਰ ਅਤੇ ਕਮਜ਼ੋਰ ਸਿਹਤ ਕਾਰਨ ਲਿਵਰ ਟ੍ਰਾਂਸਪਲਾਂਟ ਸੰਭਵ ਨਹੀਂ ਹੋ ਸਕਿਆ।
ਡਾਇਬਟੀਜ਼:
ਉਹ ਕਈ ਸਾਲਾਂ ਤੋਂ ਸ਼ੂਗਰ ਦੀ ਮਰੀਜ਼ ਸਨ, ਜਿਸ ਨੇ ਹੋਰ ਅੰਗਾਂ ਦੀ ਕਾਰਗੁਜ਼ਾਰੀ ‘ਤੇ ਵੀ ਅਸਰ ਪਾਇਆ।
ਦਿਲ ਦੀ ਬਿਮਾਰੀ:
ਦਿਲ ਵਿੱਚ ਬਲੌਕੇਜ ਕਾਰਨ ਪਹਿਲਾਂ ਸਟੈਂਟ ਲਗਾਏ ਗਏ ਅਤੇ ਬਾਅਦ ਵਿੱਚ ਪੇਸਮੇਕਰ ਵੀ ਲਗਾਇਆ ਗਿਆ।
ਕਿਡਨੀ ਫੇਲਿਊਰ:
ਆਖ਼ਰੀ ਦਿਨਾਂ ਵਿੱਚ ਕਿਡਨੀਆਂ ਬਹੁਤ ਪ੍ਰਭਾਵਿਤ ਹੋ ਚੁੱਕੀਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਨਿਯਮਤ ਡਾਇਲਿਸਿਸ ਕਰਵਾਉਣੀ ਪੈਂਦੀ ਸੀ।
ਲੰਗ ਇੰਫੈਕਸ਼ਨ:
ਨਵੰਬਰ 2025 ਵਿੱਚ ਉਨ੍ਹਾਂ ਨੂੰ ਨਿਊਮੋਨੀਆ ਹੋ ਗਿਆ, ਜਿਸ ਨਾਲ ਸਾਂਹ ਦੀ ਗੰਭੀਰ ਸਮੱਸਿਆ ਪੈਦਾ ਹੋਈ ਅਤੇ ਵੈਂਟਿਲੇਟਰ ਦੀ ਲੋੜ ਪਈ।
ਆਰਥਰਾਇਟਿਸ ਅਤੇ ਉਮਰ ਨਾਲ ਜੁੜੀਆਂ ਸਮੱਸਿਆਵਾਂ:
ਉਹ ਜੋੜਾਂ ਦੇ ਦਰਦ, ਕਮਜ਼ੋਰੀ ਅਤੇ ਹੋਰ ਉਮਰ ਸੰਬੰਧੀ ਬਿਮਾਰੀਆਂ ਨਾਲ ਵੀ ਪੀੜਤ ਸਨ।
ਨਵੰਬਰ ਵਿੱਚ ਹਾਲਤ ਗੰਭੀਰ ਹੋਈ
23 ਨਵੰਬਰ 2025 ਨੂੰ ਅਚਾਨਕ ਤਬੀਅਤ ਬਿਗੜਣ ਤੋਂ ਬਾਅਦ ਉਨ੍ਹਾਂ ਨੂੰ ਏਵਰਕੇਅਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਹਿਲਾਂ CCU ਅਤੇ ਬਾਅਦ ਵਿੱਚ ICU ਵਿੱਚ ਰੱਖਿਆ ਗਿਆ, ਪਰ ਹਾਲਤ ਲਗਾਤਾਰ ਨਾਜ਼ੁਕ ਬਣੀ ਰਹੀ।







