Khalsa Raj: ਖਾਲਸਾ ਰਾਜ ਦਾ ਮੋਢੀ ਬੰਦਾ ਸਿੰਘ ਬਹਾਦਰ

ਬਲਦੇਵ ਸਿੰਘ (ਸੜਕਨਾਮਾ)

1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜ ਕੇ ਖਾਲਸਾ ਰਾਜ ਦੀ ਮੋਹੜੀ ਗੱਡ ਦਿੱਤੀ ਸੀ। 1708 ਤੋਂ 1716 ਤੱਕ ਸਿਰਫ਼ ਅੱਠ ਸਾਲਾਂ ਵਿੱਚ ਬੰਦਾ ਸਿੰਘ ਬਹਾਦਰ ਨੇ ਸਿੱਖ ਇਤਿਹਾਸ ਨੂੰ ਨਵਾਂ ਮੋੜ ਹੀ ਨਹੀਂ ਦਿੱਤਾ ਸਗੋਂ ਨਵਾਂ ਇਤਿਹਾਸ ਸਿਰਜ ਦਿੱਤਾ। ਬੰਦਾ ਸਿੰਘ ਬਹਾਦਰ ਦੇ ਸੰਘਰਸ਼ ਅਤੇ ਯੁੱਧਾਂ ਨੂੰ ਜਾਣਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਆਪਣੇ ਚਾਚਾ ਚਾਚੀ ਕੋਲ ਪਲ ਰਿਹਾ ਯਤੀਮ ਬਾਲਕ ਲਛਮਣ ਦਾਸ ਕਿਵੇਂ ਨਰਾਇਣ ਦਾਸ, ਫਿਰ ਮਾਧੋ ਦਾਸ ਤੇ ਫਿਰ ਗੁਰੂ ਦਾ ਬੰਦਾ, ਫਿਰ ਬੰਦਾ ਸਿੰਘ ਤੇ ਆਖ਼ਰ ਬੰਦਾ ਸਿੰਘ ਬਹਾਦਰ ਬਣਿਆ।

ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਪਿੰਡ ਰਜੌਰੀ ਵਿਖੇ 16 ਅਕਤੂਬਰ 1670 ਨੂੰ ਪਿਤਾ ਰਾਮ ਦੇਵ ਦੇ ਘਰ ਇੱਕ ਬਾਲਕ ਦਾ ਜਨਮ ਹੋਇਆ, ਨਾਮ ਰੱਖਿਆ ਲਛਮਣ ਦਾਸ। ਛੋਟੀ ਉਮਰੇ ਹੀ ਯਤੀਮ ਹੋ ਗਿਆ। ਬਿਨਾਂ ਮਾਂ ਬਾਪ ਦੇ ਬੱਚੇ ਨੂੰ ਚਾਚਾ ਚਾਚੀ ਲੈ ਗਏ। ਛੋਟੀ ਉਮਰ ਵਿੱਚ ਹੀ ਕਦੇ ਜੰਗਲਾਂ ਵਿੱਚ ਲੱਕੜਾਂ ਲੈਣ ਭੇਜਿਆ ਜਾਂਦਾ, ਕਦੇ ਪਾਣੀ ਲੈਣ ਭੇਜਿਆ ਜਾਂਦਾ। ਕਦੇ ਚਰਾਗਾਹ ਵਿੱਚ ਪਸ਼ੂ ਲੈ ਕੇ ਜਾਂਦਾ। ਇਹ ਕੰਮ ਕਰਦਾ ਤਾਂ ਖਾਣ ਲਈ ਭੋਜਨ ਮਿਲਦਾ, ਉਹ ਵੀ ਬਚਿਆ ਖੁਚਿਆ। ਨਾਂਹ ਕਰਦਾ ਸੀ ਤਾਂ ਮਾਰ ਪੈਂਦੀ ਸੀ।

ਅਜਿਹੇ ਦੁੱਖ ਸਹਿੰਦਾ ਲਛਮਣ ਦਾਸ ਇੱਕ ਦਿਨ ਘਰ ਹੀ ਨਾ ਗਿਆ। ਸੂਰਜ ਛਿਪ ਗਿਆ। ਹਨੇਰਾ ਹੋਣ ਲੱਗਾ ਤਾਂ ਝਾੜੀਆਂ ਲਾਗੇ ਬੈਠਾ ਡਰ ਕੇ ਰੋਣ ਲੱਗ ਪਿਆ। ਸਬੱਬ ਨਾਲ ਜੰਗਲ ਵਿੱਚੋਂ ਜਾਨਕੀ ਪ੍ਰਸਾਦ ਬੈਰਾਗੀ ਸਾਧੂ ਤੇ ਉਸ ਦੇ ਚੇਲੇ ਲੰਘ ਰਹੇ ਸਨ। ਇਸ ਵੇੇਲੇ ਜੰਗਲ ਵਿੱਚ ਬੱਚੇ ਨੂੰ ਵੇਖ ਕੇ ਹੈਰਾਨ ਹੋਏ। ਕੋਲ ਗਏ, ਬੱਚੇ ਨੂੰ ਪੁੱਛਿਆ:

– ‘ਰਾਹ ਭੁੱਲ ਗਿਆ ਹੈਂ ਬਾਲਕੇ? ਭਟਕ ਗਿਆ ਹੈਂ? ਇਸ ਵੇਲੇ ਏਥੇ ਕੀ ਕਰਦਾ ਹੈਂ? ਤੇਰੇ ਮਾਤਾ ਪਿਤਾ

ਕਿੱਥੇ ਨੇ?’

ਲਛਮਣ ਦਾਸ ਰੋਈ ਗਿਆ। ਸਵਾਲਾਂ ਦਾ ਜਵਾਬ ਨਾ ਦਿੱਤਾ। ਬੈਰਾਗੀ ਸਾਧੂ ਨੇ ਪੁਚਕਾਰਿਆ। ‘…ਘਰ ਜਾਣਾ ਹੈ, ਅਸੀਂ ਛੱਡ ਆਈਏ?’

ਲਛਮਣ ਦਾਸ ਨੇ ਕਿਹਾ, ‘ਮੇਰਾ ਮਾਂ ਬਾਪ ਕੋਈ ਨਾ। ਮੇਰਾ ਘਰ ਕੋਈ ਨਾ।ਫਿਰ ਰੋਂਦਿਆਂ ਰੋਂਦਿਆਂ ਆਪਣੇ ਬਾਰੇ ਦੱਸਿਆ ਤਾਂ ਤਰਸ ਅਤੇ ਮੋਹ ਨਾਲ ਬੈਰਾਗੀ ਜਾਨਕੀ ਪ੍ਰਸਾਦ ਨੇ ਪੁੱਛਿਆ, ‘ਅਸਾਂ ਦੇ ਨਾਲ ਚੱਲਣਾ ਹੈ?’

ਲਛਮਣ ਦਾਸ ਝੱਟ ਰਾਜ਼ੀ ਹੋ ਗਿਆ ਤੇ ਕੁਝ ਦਿਨਾਂ ਵਿੱਚ ਬੱਚੇ ਨੂੰ ਆਪਣੇ ਪੰਥ ਵਿੱਚ ਸ਼ਾਮਲ ਕਰਕੇ ਨਾਮਕਰਣ ਕਰ ਦਿੱਤਾਨਰਾਇਣ ਦਾਸ ਉਸ ਨੂੰ ਕਿਹਾ, ‘ਹੁਣ ਤੂੰ ਲਛਮਣ ਦਾਸ ਨਹੀਂ, ਨਰਾਇਣ ਦਾਸ ਹੈਂ

ਬੈਰਾਗੀ ਜਾਨਕੀ ਪ੍ਰਸਾਦ ਦਾ ਡੇਰਾ ਰਿਆਸੀ ਵਿੱਚ ਸੀ। ਡੇਰੇ ਦੇ ਲਾਗੇ ਹੀ ਸਿਕਲੀਗਰਾਂ ਦੀ ਬਸਤੀ ਸੀ। ਇਨ੍ਹਾਂ ਦਾ ਪਿੱਛਾ ਰਾਜਸਥਾਨ ਨਾਲ ਜੁੜਦਾ ਸੀ ਤੇ ਇਹ ਲੋਕ, ਤਲਵਾਰਾਂ, ਭਾਲੇ, ਨੇਜ਼ੇ, ਤੀਰ ਕਮਾਨ, ਚਾਕੂ, ਛੁਰੀਆਂ ਤੇ ਇਹੋ ਜਿਹਾ ਹੀ ਹੋਰ ਕੁਝ ਬਣਾਉਣ ਦਾ ਕਿੱਤਾ ਕਰਦੇ ਸਨ। ਇਨ੍ਹਾਂ ਦੇ ਕੁਝ ਬੱਚੇ ਨਰਾਇਣ ਦਾਸ ਦੀ ਉਮਰ ਦੇ ਹੀ ਸਨ। ਡੇਰਾ ਲਾਗੇ ਹੋਣ ਕਰਕੇ ਨਰਾਇਣ ਦਾਸ ਬੱਚਿਆਂ ਨਾਲ ਖੇਡਣ ਜਾਂਦਾ। ਉੱਥੇ ਭੱਠੀਆਂ ਵਿੱਚ ਲੋਹਾ ਗਰਮ ਸੁਰਖ਼ ਹੁੰਦਾ ਵੇਖਦਾ, ਹਥਿਆਰ ਬਣਦੇ ਵੇਖਦਾ ਤੇ ਕਦੇ ਲੱਕੜ ਦੀਆਂ ਤਲਵਾਰਾਂ ਅਤੇ ਨੇਜ਼ਿਆਂ ਨਾਲ ਨਕਲੀ ਲੜਾਈਆਂ ਕਰਨ ਖੇਡਦੇ। ਨਰਾਇਣ ਦਾਸ ਅਜੇ ਬੱਚਾ ਹੋਣ ਕਰਕੇ ਜਾਨਕੀ ਪ੍ਰਸਾਦ ਨੇ ਉਸ ਉੱਪਰ ਬੈਰਾਗੀ ਪੰਥ ਦੇ ਕਰੜੇ ਬੰਧਨ ਲਾਗੂ ਨਹੀਂ ਸਨ ਕੀਤੇ। ਉਂਜ ਸਿਕਲੀਗਰਾਂ ਦੀ ਬਸਤੀ ਵਿੱਚ ਹੁੰਦੀਠੱਕ ਠੱਕਨਰਾਇਣ ਦਾਸ ਨੂੰ ਚੰਗੀ ਲੱਗਦੀ ਸੀ।

ਸਮਾਂ ਪਾ ਕੇ ਉਹ ਬੈਰਾਗੀਆਂ ਵਾਂਗ ਚੋਲਾ ਪਹਿਨਣ ਲੱਗਾ। ਆਪਣੇ ਗੁਰੂ ਨਾਲ ਜੰਗਲਾਂ ਵਿੱਚ ਜਾਣ ਲੱਗਾ। ਵਿਹਲਾ ਹੁੰਦਾ ਤਾਂ ਸਿਕਲੀਗਰਾਂ ਦੇ ਮੁੰਡਿਆਂ ਕੋਲ ਜਾਂਦਾ। ਉਨ੍ਹਾਂ ਨਾਲ ਦੌੜਾਂ ਲਾਉਂਦਾ, ਕੁਸ਼ਤੀਆਂ ਕਰਦਾ। ਤੀਰ ਕਮਾਨ ਲੈ ਕੇ ਨਿਸ਼ਾਨੇ ਲਾਉਂਦੇ। ਜਾਨਕੀ ਪ੍ਰਸਾਦ ਦੇ ਡੇਰੇ ਵਿੱਚ ਵੀ ਅਖਾੜਾ ਸੀ। ਉੱਥੇ ਵੀ ਲੜਾਈ ਦੇ ਦਾਅਪੇਚ ਸਿੱਖਦਾ। ਉਹ ਆਪਣੇ ਹਾਣੀਆਂ ਨੂੰ ਹਰ ਖੇਡ ਵਿੱਚ ਪਛਾੜ ਦਿੰਦਾ। ਜਦੋਂ ਕੇ ਨਰਾਇਣ ਦਾਸ ਆਪਣੇ ਗੁਰੂ ਨੂੰ ਇਹ ਗੱਲ ਦੱਸਦਾ ਤਾਂ ਜਾਨਕੀ ਪ੍ਰਸਾਦ ਬੱਚੇ ਦੇ ਮਸਤਕ ਨੂੰ ਲਗਾਤਾਰ ਟਿਕਟਿਕੀ ਲਗਾ ਕੇ ਵੇਖਦਾ, ‘ਮੈਨੂੰ ਇਹ ਸਾਧਾਰਨ ਬਾਲਕ ਨਹੀਂ ਜਾਪਦਾ।

ਇੱਕ ਵਾਰ ਸਿਕਲੀਗਰਾਂ ਦੇ ਬੱਚਿਆਂ ਨਾਲ ਨਦੀ ਕਿਨਾਰੇ ਖੇਡਦਿਆਂ ਪਾਰ ਦੇ ਕਿਨਾਰੇ ਹਿਰਨਾਂ ਦਾ ਜੋੜਾ ਪਾਣੀ ਪੀਣ ਆਇਆ ਤਾਂ ਨਰਾਇਣ ਦਾਸ ਨੇ ਹਾਣੀ ਮੁੰਡਿਆਂ ਦੀ ਚੁਣੌਤੀ ਕਬੂਲਦਿਆਂ ਪਰਲੇ ਕਿਨਾਰੇ ਵੱਲ ਤੀਰ ਛੱਡਿਆ। ਉਹ ਇੱਕ ਹਿਰਨੀ ਨੂੰ ਜਾ ਲੱਗਾ ਜੋ ਗਰਭਵਤੀ ਸੀ। ਹਾਸੇ ਹਾਸੇ ਵਿੱਚ ਵਾਪਰੀ ਇਸ ਘਟਨਾ ਨੇ ਨਰਾਇਣ ਦਾਸ ਨੂੰ ਬਹੁਤ ਦੁਖੀ ਕੀਤਾ। ਬਾਅਦ ਵਿੱਚ ਗੁਰੂ ਜਾਨਕੀ ਪ੍ਰਸਾਦ ਨੇ ਸਮਝਾਇਆ, ‘ਕੁਝ ਜਾਨਵਰ ਸਾਡੇ ਵੈਰੀ ਨਹੀਂ ਹਨ। ਮਿੱਤਰ ਅਤੇ ਸ਼ਤਰੂ ਦੀ ਪਛਾਣ ਕਰਨੀ ਸਿੱਖ ਬੱਚਾ। ਸਾਹਮਣੇ ਦਿਸਦੇ ਦੁਸ਼ਮਣ ਨਾਲੋਂ ਲੁਕਵਾਂ ਦੁਸ਼ਮਣ ਵਧੇਰੇ ਘਾਤਕ ਹੁੰਦਾ ਹੈ। ਮਨ ਨੂੰ ਕਾਬੂ ਕਰਨਾ ਸਿੱਖ ਨਰਾਇਣ ਦਾਸ ਬੱਚੇ। ਸੰਸਾਰੀ ਆਦਮੀ ਅਤੇ ਬੈਰਾਗੀ ਸਾਧੂ ਦੇ ਅੰਤਰ ਨੂੰ ਆਪਣੇ ਮਨ ਵਿੱਚ ਵਸਾ।

ਜਿਵੇਂ ਜਿਵੇਂ ਨਰਾਇਣ ਦਾਸ ਵੱਡਾ ਹੋ ਰਿਹਾ ਸੀ, ਜਾਨਕੀ ਪ੍ਰਸਾਦ ਬਿਰਧ ਹੋ ਰਿਹਾ ਸੀ। ਫਿਰ ਕੁਝ ਦਿਨ ਬਿਮਾਰ ਰਹਿ ਕੇ ਜਾਨਕੀ ਪ੍ਰਸਾਦ ਨੇ ਆਪਣਾ ਸਰੀਰ ਤਿਆਗ ਦਿੱਤਾ ਤੇ ਨਰਾਇਣ ਦਾਸ ਫਿਰ ਯਤੀਮ ਹੋ ਗਿਆ। ਉਨ੍ਹਾਂ ਦਾ ਇੱਕ ਡੇਰਾ ਦਾਦੂਵਾੜਾ ਵੀ ਸੀ ਤੇ ਨਰਾਇਣ ਦਾਸ ਦਾ ਗੁਰਭਾਈ ਜੈਤ ਰਾਮ ਇਸ ਸਮੇਂ ਪੁਸ਼ਕਰ ਵਿੱਚ ਦਾਦੂਵਾੜਾ ਦੇ ਡੇਰੇ ਉੱਪਰ ਸੀ। ਕਸੂਰ ਦੇ ਲਾਗੇ ਬਾਬਾ ਰਾਮ ਥੱਮਣ ਦੇ ਡੇਰੇ ਹਰ ਵਰ੍ਹੇ ਵਿਸਾਖ ਮਹੀਨੇ ਮੇਲ ਲੱਗਦਾ ਸੀ ਤੇ ਉੱਥੇ ਦੇਸ਼ ਭਰ ਵਿੱਚੋਂ ਸਾਧੂ ਆਉਂਦੇ ਸਨ। ਆਪਣੇ ਗੁਰਭਾਈ ਜੈਤ ਰਾਮ ਮਹੰਤ ਨੂੰ ਮਿਲਣ ਦੀ ਆਸ ਲੈ ਕੇ ਨਰਾਇਣ ਦਾਸ ਵੀ ਹੋਰ ਸਾਧੂਆਂ ਨਾਲ ਕਸੂਰ ਵੱਲ ਚੱਲ ਪਿਆ।

ਬਾਬਾ ਰਾਮ ਥੱਮਣ ਦੇ ਡੇਰੇ ਆਏ ਨਾਸਿਕ ਦੇ ਇੱਕ ਸਵਾਮੀ ਰਾਮ ਦਾਸ ਦੇ ਪ੍ਰਵਚਨਾਂ ਤੋਂ ਪ੍ਰਭਾਵਿਤ ਹੋ ਕੇ ਨਰਾਇਣ ਦਾਸ ਸਵਾਮੀ ਰਾਮ ਦਾਸ ਦੀ ਸ਼ਰਨ ਵਿੱਚ ਗਿਆ ਤੇ ਇੱਕ ਦਿਨ ਅਚਾਨਕ ਇੱਥੇ ਜੈਤ ਰਾਮ ਨਾਲ ਵੀ ਮੇਲ ਹੋ ਗਿਆ। ਫਿਰ ਉਹ ਸਵਾਮੀ ਰਾਮ ਦਾਸ ਨਾਲ ਨਾਸਿਕ ਚਲਿਆ ਗਿਆ। ਸਵਾਮੀ ਨੇ ਕੁਝ ਸ਼ਰਤਾਂ ਅਧੀਨ ਉਸ ਨੂੰ ਦੀਖਸ਼ਾ ਦੇ ਦਿੱਤੀ ਤੇ ਉਸ ਦਾ ਨਵਾਂ ਨਾਮ ਮਾਧੋ ਦਾਸ ਹੋ ਗਿਆ। ਸਵਾਮੀ ਰਾਮ ਦਾਸ ਨੇ ਸਿੱਖਿਆ ਦਿੱਤੀ:

ਅੱਛਾ ਯੋਗੀ ਸੰਤ ਵਹੀ ਹੈ ਜੋ ਸੰਸਾਰ ਕੇ ਤਮਾਮ ਬੰਧਨੋਂ ਸੇ ਆਜ਼ਾਦ ਹੋ ਕਰ ਭੀ ਆਜ਼ਾਦ ਨਹੀਂ ਹੋਤਾ। ਵੋਹ ਅਪਨੀ ਮਾਟੀ, ਅਪਨੀ ਕੌਮ, ਅਪਨੇ ਦੇਸ਼ ਔਰ ਅਪਨੇ ਮੱਠ ਕੇ ਮਕਸਦ ਲਈ ਜਾਨ ਦੇਨੇ ਕੇ ਲੀਏ ਹਰ ਸਮੇਂ ਤਿਆਰ ਰਹੇ। ਹਮਾਰੀ ਸੰਪਰਦਾਇ ਕੇ ਸਾਧੂ ਵਿਧੀਵਤ ਸ਼ਸਤਰ ਚਲਾਨਾ ਸੀਖਤੇ ਹੈਂ। ਸਾਥ ਸਾਥ ਯੋਗ ਸਾਧਨਾ ਵੀ ਕਰਤੇ ਹੈਂ।

– ‘ਆਪ ਜੋ ਆਗਿਆ ਕਰੋਗੇ, ਕਰਾਂਗਾ ਸਵਾਮੀ ਜੀ।ਨਰਾਇਣ ਦਾਸ ਨੇ ਦੋਵੇਂ ਹੱਥ ਜੋੜ ਕੇ ਸਿਰ ਝੁਕਾਇਆ।

ਕੁਝ ਹੀ ਸਮੇਂ ਵਿੱਚ ਨਰਾਇਣ ਦਾਸ ਤੋਂ ਬਣਿਆ ਮਾਧੋ ਦਾਸ ਨਵੇਂ ਜਾਮੇ ਵਿੱਚ ਗਿਆ। ਨਾਸਿਕ ਲਾਗੇ ਕਤਲੀ ਦੇ ਸਥਾਨਤੇ ਡੇਰਾ। ਹਰ ਰੋਜ਼ ਮੱਲਯੁੱਧ ਹੁੰਦੇ। ਘੋੜਸਵਾਰੀ ਸਿਖਾਈ ਜਾਂਦੀ। ਛਾਪਾਮਾਰ ਜੰਗ ਦਾ ਅਭਿਆਸ ਕਰਵਾਇਆ ਜਾਂਦਾ ਤੇ ਜਦ ਵਿਹਲ ਮਿਲਦੀ ਜਾਨਕੀ ਪ੍ਰਸਾਦ ਵਾਂਗ ਸਵਾਮੀ ਰਾਮ ਦਾਸ ਆਪਣੇ ਚੇਲਿਆਂ ਨਾਲ ਜੰਗਲ ਵਿੱਚ ਘੁੰਮਦਾ ਤੇ ਜੀਵਨਦਾਨ ਦੇਣ ਵਾਲੀਆਂ ਜੜ੍ਹੀਬੂਟੀਆਂ ਦੀ ਪਛਾਣ ਕਰਦੇ, ਫਿਰ ਮੱਠ ਵਿੱਚ ਕੇ ਔਸ਼ਧੀਆਂ ਤਿਆਰ ਕਰਦੇ।

ਮਾਧੋ ਦਾਸ ਨੂੰ ਜੀਣ ਦਾ ਮਕਸਦ ਮਿਲ ਗਿਆ। ਯਤੀਮ ਲਛਮਣ ਦਾਸ ਕਿਤੇ ਬਹੁਤ ਪਿੱਛੇ ਦੂਰ ਪਹਾੜਾਂ ਵਿੱਚ ਹੀ ਗੁੰਮਗੁਆਚ ਗਿਆ। ਇੱਕ ਦਿਨ ਜੰਗੀ ਅਭਿਆਸ ਕਰਦਿਆਂ ਮਾਧੋ ਦਾਸ ਨੇ ਪੁੱਛਿਆ:

– ‘ਸਵਾਮੀ ਜੀ ਅਸਲੀ ਯੁੱਧ ਲੜਨ ਲਈ ਕੀ ਕੁਝ ਕਰਨਾ ਹੋਏਗਾ?’

– ‘ਅਜੇ ਸਮਾਂ ਨਹੀਂ ਹੈ ਮਾਧੋ ਦਾਸ, ਸਮਾਂ ਆਵੇਗਾ, ਬਤਾਏੇਂਗੇ।

ਮਾਧੋ ਦਾਸ ਹੁਣ ਭਰ ਜੁਆਨ ਸੀ। ਆਪਣੇ ਸਾਥੀ ਚੇਲਿਆਂ ਉੱਪਰ ਭਾਰੂ ਸੀ। ਉਸ ਅੰਦਰ ਤੀਖਣ ਬੁੱਧੀ ਅਤੇ ਫੁਰਤੀ ਵੇਖ ਕੇ ਇੱਕ ਦਿਨ ਰਾਮ ਦਾਸ ਬੋਲਿਆ:

– ‘ਮਾਧੋ ਦਾਸ ਤੇਰੇ ਅੰਦਰ ਹਮੇਂ ਦੂਸਰੇ ਬੈਰਾਗੀਓਂ ਸੇ ਅਲੱਗ ਸੀ ਅਗਨੀ ਨਜ਼ਰ ਆਤੀ ਹੈ। ਰਣਭੂਮੀ ਵਿੱਚ ਲੜਨ ਦੀ ਤੇਰੀ ਇੱਛਾ ਜਲਦੀ ਹੀ ਪੂਰੀ ਹੋਵੇਗੀ। ਔਰ ਯਾਦ ਰੱਖਨਾ, ਜੰਗ ਕੇ ਮੈਦਾਨ ਮੇਂ ਕੋਈ ਪਿਤਾ, ਕੋਈ ਪੁੱਤਰ ਯਾ ਰਿਸ਼ਤੇਦਾਰ ਸੰਬੰਧੀ ਨਹੀਂ ਹੋਤਾ। ਦੂਸਰੀ ਧਿਰ ਮੇਂ ਸਭ ਕੇ ਸਭ ਸ਼ਤਰੂ ਹੋਤੇ ਹੈਂ।

ਮਾਧੋ ਦਾਸ ਨੂੰ ਅਸਲੀ ਜੰਗਾਂ ਵਿੱਚ ਭਾਗ ਲੈਣ ਦਾ ਮੌਕਾ ਵੀ ਛੇਤੀ ਮਿਲ ਗਿਆ। ਉਹ ਮਰਾਠਾ ਯੋਧੇ ਮੋਰੋਪੰਤ ਪੇਸ਼ਵਾ ਨਾਲ ਅਜਿਹਾ ਗਿਆ, ਫਿਰ ਕਤਲੀ ਦੇ ਮੱਠਵਿੱਚ ਜਲਦੀ ਫੇਰਾ ਨਾ ਪਿਆ। ਇਸ ਸਮੇਂ ਦੌਰਾਨ ਬੜਾ ਕੁਝ ਸਿੱਖਿਆ। ਸਾਜ਼ਿਸ਼ੀਆਂ ਅਤੇ ਗੱਦਾਰਾਂ ਨੇ ਫ਼ਤਹਿ ਨੂੰ ਵੀ ਹਾਰਾਂ ਵਿੱਚ ਬਦਲ ਦਿੱਤਾ। ਨਿਰਾਸ਼ ਹੋਇਆ ਉਹ ਜੰਗ ਨੂੰ ਅਲਵਿਦਾ ਆਖ ਆਇਆ।

ਕਤਲੀ ਆਣ ਕੇ ਪਤਾ ਲੱਗਾ, ਸਵਾਮੀ ਰਾਮ ਦਾਸ ਸੰਸਾਰ ਤੋਂ ਚਲੇ ਗਏ ਹਨ। ਉਹ ਫਿਰ ਨਿਆਸਰਾ ਹੋ ਗਿਆ। ਆਪਣੇ ਗੁਰਭਾਈ ਜੈਤ ਰਾਮ ਨੂੰ ਮਿਲਣ ਰਾਜਪੂਤਾਨੇ ਵੱਲ ਤੁਰ ਪਿਆ। ਉੱਥੇ ਵੀ ਕੁਝਦਿਨ ਰਿਹਾ ਤੇ ਫਿਰ ਵਾਪਸ ਮਹਾਰਾਸ਼ਟਰ ਵੱਲ ਚੱਲ ਪਿਆ। ਮਨ ਵਿੱਚ ਭਟਕਣਾ ਸੀ। ਰਸਤੇ ਵਿੱਚ ਲੋਨੀ ਮੱਠ ਦੇ ਯੋਗੀ ਔਗੜ ਨਾਥ ਨਾਲ ਮੇਲ ਹੋਇਆ। ਜਲਦੀ ਹੀ ਉਸ ਦੇ ਟੂਣੇ, ਤੰਤਰਮੰਤਰ, ਧਾਗੇ ਤਵੀਤ ਤੇ ਕਰਾਮਾਤਾਂ ਦੇ ਦਾਅਵਿਆਂ ਨੂੰ ਮੰਨਣ ਤੋਂ ਇਨਕਾਰੀ ਹੋ ਗਿਆ। ਉੱਥੋਂ ਤੁਰ ਆਇਆ ਤੇ ਨਾਂਦੇੜ ਦੇ ਇੱਕ ਮੱਠਵਿੱਚ ਪਨਾਹ ਮਿਲ ਗਈ। ਜੜ੍ਹੀਬੂਟੀਆਂ ਦਾ ਗਿਆਨ ਸੀ।ਨਬਜ਼ ਟੋਹ ਕੇ ਬਿਮਾਰੀ ਦੇ ਲੱਛਣ ਪਛਾਣ ਲੈਂਦਾ ਸੀ। ਇੱਥੇ ਉਹ ਟਿਕ ਗਿਆ। ਬਿਮਾਰ ਵਿਅਕਤੀ ਦਵਾਦਾਰੂ ਲੈਣ ਆਉਣ ਲੱਗੇ। ਹੌਲੀ ਹੌਲੀ ਮਾਧੋ ਦਾਸ ਕਰ ਕੇ ਮੱਠ ਦੀ ਸੋਭਾ ਵਧਣ ਲੱਗੀ।

ਇਹ ਸਮਾਂ ਸੰਨ 1707 ਦਾ ਸੀ। ਗੁਰੂ ਗੋਬਿੰਦ ਸਿੰਘ ਜੀ ਆਪਣੇ ਕੁਝਸਿੰਘਾਂ ਨਾਲ ਦੱਖਣ ਵੱਲ ਜਾ ਰਹੇ ਸਨ ਹਿੰਦ ਦੇ ਬਾਦਸ਼ਾਹ ਔਰਗਜ਼ੇਬ ਨੂੰ ਮਿਲਣ। ਪਰ ਰਸਤੇ ਵਿੱਚ ਹੀ ਪਤਾ ਲੱਗਾ, ਗੁਰੂ ਜੀ ਵੱਲੋਂ ਲਿਖਿਆਜ਼ਫ਼ਰਨਾਮਾਪੜ੍ਹ ਕੇ ਬਾਦਸ਼ਾਹ ਇੰਨਾ ਵਿਚਲਿਤ ਹੋਇਆ, ਘੋਰ ਨਿਰਾਸ਼ਾ ਵਿੱਚ ਉਸ ਦੀ ਮੌਤ ਹੋ ਗਈ। ਗੁਰੂ ਜੀ ਸਿੰਘਾਂ ਸਮੇਤ ਪੁਸ਼ਕਰ, ਦਾਦੂਵਾੜਾ ਹੁੰਦੇ ਹੋਏ ਮਰਾਠਾ ਦੀ ਧਰਤੀ ਨਾਂਦੇੜ ਵੱਲ ਮੁੜ ਪਏ। ਗੋਦਾਵਰੀ ਨਦੀ ਕੰਢੇ ਉੱਤਰ ਵਾਲੇ ਪਾਸੇ ਢੁਕਵੀਂ ਜਗ੍ਹਾ ਵੇਖ ਕੇ ਗੁਰੂ ਜੀ ਨੇ ਆਪਣੇ ਸਿੰਘਾਂ ਨੂੰ ਪੜਾਅ ਕਰਨ ਲਈ ਕਿਹਾ।

ਇੱਥੇ ਹੀ ਮਾਧੋ ਦਾਸ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਦਾ ਸਬੱਬ ਬਣਿਆ। ਇੱਥੇ ਹੀ ਗੁਰੂ ਜੀ ਆਖਿਆ, ‘ਅਸੀਂ ਇਸ ਬੈਰਾਗੀ ਸਾਧੂ ਤੋਂ ਆਸ ਕਰਦੇ ਹਾਂ, ਗੇਰੂਏ ਬਸਤਰ ਤਿਆਗ ਕੇ ਜੰਗੀ ਲਿਬਾਸ ਧਾਰਨ ਕਰੇ ਔਰ ਸਿੱਖਸੈਨਿਕਾਂ ਦੀ ਅਗਵਾਈ ਕਰੇ।

ਗੁਰੂ ਜੀ ਨਾਲ ਕੁਝਮੁਲਾਕਾਤਾਂ ਹੋਈਆਂ ਤਾਂ ਸਿੰਘ ਮਾਧੋ ਦਾਸ ਨੂੰਗੁਰੂ ਦਾ ਬੰਦਾਆਖਣ ਲੱਗ ਪਏ। ਵਿਚਾਰਾਂ ਕਰਦਿਆਂ ਹੀ ਮਾਧੋ ਦਾਸ ਨੇ ਜਾਣਿਆ ਕਿ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ। ਦੋ ਛੋਟੇ ਸਾਹਿਬਜ਼ਾਦੇ ਸਰਹਿੰਦ ਵਿਖੇ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ।ਮੁਗ਼ਲਾਂ ਨਾਲ ਲੜਦਿਆਂ ਪੂਰਾ ਪਰਿਵਾਰ ਖੇਰੂੰਖੇਰੂੰ ਹੋ ਗਿਆ। ਮਾਧੋ ਦਾਸ ਦੀ ਸਿੰਘਾਂ ਵਿੱਚ ਦਿਲਚਸਪੀ ਵਧਣ ਲੱਗੀ। ਸਿੰਘਾਂ ਦੀ ਸਮਰਪਿਤ ਭਾਵਨਾ ਅਤੇ ਨਿਡਰਤਾ ਉੱਪਰ ਉਹ ਹੈਰਾਨ ਹੋਇਆ।

ਇੱਕ ਦਿਨ ਗੁਰੂ ਜੀ ਨੇ ਮਾਧੋ ਦਾਸ ਨੂੰ ਕਿਹਾ, ‘ਬਿਨਾਂ ਦੇਰੀ ਤੋਂ ਅਸਾਂ ਨੂੰ ਪੰਜਾਬ ਵੱਲ ਕੂਚ ਕਰਨਾ ਚਾਹੀਦਾ ਹੈ। ਅਸੀਂ ਭਾਵੇਂ ਥੋੜ੍ਹੇ ਹਾਂ ਪਰ ਜਿਵੇਂ ਜਿਵੇਂ ਪੰਜਾਬ ਵੱਲ ਵਧਦੇ ਜਾਓਗੇ, ਸਿੰਘ ਜੁੜਦੇ ਜਾਣਗੇ। ਅਸੀਂ ਕੁਝ ਸਿੰਘਾਂ ਨੂੰ ਹੁਕਮਨਾਮੇ ਦੇ ਕੇ ਪੰਜਾਬ ਵੱਲ ਤੋਰ ਰਹੇ ਹਾਂ।

ਇਸ ਦੌਰਾਨ ਮਾਧੋ ਦਾਸ ਨੂੰ ਅੰਮ੍ਰਿਤਪਾਨ ਕਰਵਾ ਕੇ ਸਿੱਖਪੰਥ ਵਿੱਚ ਸ਼ਾਮਲ ਕਰ ਲਿਆ ਗਿਆ ਤੇ ਨਵਾਂ ਨਾਂ ਦਿੱਤਾ ਗੁਰਬਖਸ਼ ਸਿੰਘ। ਜਦ ਕੂਚ ਕਰਨ ਦੀ ਤਿਆਰੀ ਵਿੱਚ ਸਿੰਘ ਲੱਗੇ ਹੋਏ ਸਨ ਤਾਂ ਮੌਕਾ ਤਕਾ ਕੇ ਸੂਬਾ ਸਰਹਿੰਦ ਵੱਲੋਂ ਪਿੱਛੇ ਲਾਏ ਇੱਕ ਪਠਾਣ ਨੇ ਧੋਖੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਛੁਰਾ ਘੋਪ ਦਿੱਤਾ। ਹਾਹਾਕਾਰ ਮੱਚ ਗਈ। ਮਾਧੋ ਦਾਸ ਵੀ ਦੌੜਿਆ ਆਇਆ। ਮੱਲ੍ਹਮਪੱਟੀ ਕੀਤੀ ਗਈ। ਜ਼ਖ਼ਮ ਡੂੰਘਾ ਅਤੇ ਘਾਤਕ ਸੀ, ਪਰ ਮਾਧੋ ਦਾਸ ਨੇ ਸਿੰਘਾਂ ਦਾ ਹੌਸਲਾ ਬਣਾਈ ਰੱਖਣ ਲਈ ਕਿਹਾ, ‘‘ਪਰਮਾਤਮਾ ਦੀ ਕਿਰਪਾ ਨਾਲ ਸਭ ਠੀਕ ਹੋ ਜਾਏਗਾ। ਹੁਣ ਵਧੇਰੇ ਹਿੱਲਣਾਜੁਲਣਾ ਨਹੀਂ।’’

ਗੁਰੂ ਨੇ ਕਿਹਾ: ‘ਗੁਰਬਖਸ਼ ਸਿੰਘ ਤੈਨੂੰ ਸਿੰਘਗੁਰੂ ਦਾ ਬੰਦਾਆਖਦੇ ਨੇ। ਤੂੰ ਮੇਰਾ ਬੰਦਾ ਹੈਂ, ਬੰਦਾ ਸਿੰਘ। ਏਸ ਘੜੀ ਤੂੰ ਬਹਾਦਰਾਂ ਵਾਂਗ ਸਿੰਘਾਂ ਦੇ ਸਾਥ ਰਹਿਣਾ ਹੈ। ਮੁਗ਼ਲਾਂ ਨੂੰ ਉਨ੍ਹਾਂ ਦੇ ਗ਼ੈਰਮਨੁੱਖੀ ਜ਼ੁਲਮਾਂ ਲਈ ਸਜ਼ਾ ਦੇਣੀ ਹੈ। ਅੱਗੇ ਤੋਂ ਬਾਣੀ ਹੀ ਸਿੱਖਾਂ ਦੀ ਗੁਰੂ ਹੋਵੇਗੀ। ਗੁਰੂ ਸ਼ਬਦ ਵਿੱਚੋਂ ਹੀ ਗੁਰੂ ਪ੍ਰਾਪਤ ਹੋਵੇਗਾ। ਪੰਜਾਬ ਵੱਲ ਕੂਚ ਕਰੋ, ਤੰਦਰੁਸਤ ਹੋਣਤੇ ਅਸੀਂਪਿੱਛੇ ਆਵਾਂਗੇ।

ਫਿਰ ਇੱਕ ਸਿੰਘ ਨੂੰ ਆਖ ਕੇ ਆਪਣੇ ਤਰਕਸ਼ ਵਿੱਚੋਂ ਪੰਜ ਤੀਰ ਮੰਗਵਾਏ। ਬੰਦਾ ਸਿੰਘ ਨੂੰ ਪੰਜ ਤੀਰ ਭੇਟ ਕਰਦਿਆਂ ਕਿਹਾ:

– ‘ਇਹ ਤੀਰ ਨਹੀਂ ਹਨ ਬੰਦਾ ਸਿੰਘ, ਇਹ ਅਸਾਂ ਦਾ ਤੇਰੇ ਪ੍ਰਤੀ ਵਿਸ਼ਵਾਸ ਹੈ। ਅਸੀਂ ਤੇਰੇ ਨਾਲ ਪੰਜ ਯੋਧੇ ਵੀ ਤੋਰਦੇ ਹਾਂ, ਜਿਹੜੇ ਪੰਜਾਬ ਦੇ ਲੋਕਾਂ ਨੂੰ ਜਾਣਦੇਪਛਾਣਦੇ ਹਨ ਤੇ ਜਿਨ੍ਹਾਂਨੂੰ ਦੁਸ਼ਮਣਾਂ ਦਾ ਪਤਾ ਹੈ।

ਸੰਨ 1708 ਦਾ ਅਕਤੂਬਰ ਮਹੀਨਾ। ਸਿੰਘਾਂ ਦਾ ਇੱਕ ਜਥਾ ਨਾਂਦੇੜ ਤੋਂ ਪੰਜਾਬ ਵੱਲ ਜੈਕਾਰੇ ਛੱਡ ਕੇ ਤੁਰ ਪਿਆ। ਮੰਦਸੌਰ, ਅਜਮੇਰ, ਫੁਲੈਰਾ ਸੀਕਰ, ਚੁਰੂ ਤੇ ਫਿਰ ਹਿਸਾਰ ਤੱਕ ਥਾਂਥਾਂ ਪੜਾਅ ਕਰਦਿਆਂ ਜਥਾ ਅੱਗੇ ਹੋਰ ਅੱਗੇ ਵਧਦਾ ਗਿਆ। ਸਿੰਘ ਸੈਨਿਕ ਨਾਲ ਜੁੜਦੇ ਗਏ। ਬੰਦਾ ਸਿੰਘ ਦੀ ਚਰਚਾ ਪੰਜਾਬ ਦੇ ਪਿੰਡਾਂ ਵਿੱਚ ਪੁੱਜ ਗਈ। ਬੰਦਾ ਸਿੰਘ ਨੂੰ ਮਿਲਣ ਲਈ ਪਿੰਡਾਂ ਵਿੱਚੋਂ ਜਥੇ ਤੁਰ ਪਏ। ਉੱਤਰ ਵੱਲ ਵਧਦਿਆਂ ਮੁਗ਼ਲਾਂ ਨਾਲ ਪਹਿਲੀ ਟੱਕਰ ਸਮਾਣੇ ਵਿੱਚ ਹੋਈ। ਸਿੰਘਾਂ ਵਿੱਚ ਗੁੱਸਾ ਅਤੇ ਘ੍ਰਿਣਾ ਸੀ। ਸਿੰਘਾਂ ਨੇ ਸਮਾਣੇ ਨੂੰ ਥੇਹ ਬਣਾ ਦਿੱਤਾ।

ਸਿੰਘਾਂ ਦਾ ਅਸਲ ਨਿਸ਼ਾਨਾ ਸਰਹਿੰਦ ਸੀ। ਪਰ ਪਹਿਲਾਂ ਬੰਦਾ ਸਿੰਘ ਨੇ ਕੁੰਜਪੁਰਾ, ਘੜਾਮ, ਠਸਕਾ, ਸ਼ਾਹਬਾਦ, ਸਢੌਰਾ ਸਭ ਛਾਂਗ ਦਿੱਤੇ। ਬੰਦਾ ਸਿੰਘ ਨੇ ਮੁਗ਼ਲਾਂ ਦੇ ਜਿਹੜੇ ਇਲਾਕੇ ਕਬਜ਼ੇ ਵਿੱਚ ਲਏ, ਉੱਥੋਂ ਦੀਆਂ ਜ਼ਮੀਨਾਂ ਹਲਵਾਹਕਾਂ ਦੇ ਨਾਂ ਕਰ ਦਿੱਤੀਆਂ। ਵਾਧੂ ਲੁੱਟਿਆ ਧਨ ਸੈਨਿਕਾਂ ਵਿੱਚ ਵੰਡ ਦਿੱਤਾ ਜਾਂਦਾ। ਕੁਝ ਹੋਰ ਝੜਪਾਂ ਤੋਂ ਬਾਅਦ ਬੰਦਾ ਸਿੰਘ ਤੇ ਉਸ ਦੇ ਸਿੰਘਾਂ ਨੇ ਸਰਹਿੰਦ ਉਪਰ ਚੜ੍ਹਾਈ ਕਰ ਦਿੱਤੀ। ਛੱਪੜਝਿੜੀ (ਚੱਪੜਚਿੜੀ) ਦੇ ਮੈਦਾਨ ਵਿੱਚ ਵਜ਼ੀਰ ਖਾਨ ਅਤੇ ਬੰਦਾ ਸਿੰਘ ਦੀਆਂ ਫ਼ੌਜਾਂ ਆਹਮੋਸਾਹਮਣੇ ਡਟ ਗਈਆਂ।

22 ਮਈ 1710 ਨੂੰ ਬੰਦਾ ਸਿੰਘ ਨੇ ਤਲਵਾਰ ਲਹਿਰਾ ਕੇ ਹੱਲਾ ਬੋਲਣ ਦਾ ਹੁਕਮ ਦਿੱਤਾ।

ਇਸ ਜੰਗ ਵਿੱਚ ਵਜ਼ੀਰ ਖਾਨ ਮਾਰਿਆ ਗਿਆ ਤੇ ਸਿੰਘਾਂ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਬੰਦਾ ਸਿੰਘ ਦਾ ਡੰਕਾ ਦਿੱਲੀ ਤੱਕ ਵੱਜਣ ਲੱਗਾ। ਬੰਦਾ ਸਿੰਘ ਇੰਨਾ ਸ਼ਕਤੀਸ਼ਾਲੀ ਹੋ ਗਿਆ, ਹਿੰਦ ਦੀ ਪੂਰੀ ਫ਼ੌਜ ਬਹਾਦਰ ਸ਼ਾਹ ਨੇ ਪੰਜਾਬ ਵੱਲ ਤੋਰ ਦਿੱਤੀ। ਬੰਦਾ ਸਿੰਘ ਨੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾ ਲਿਆ ਸੀ। ਜੰਗੀ ਦਾਅ ਖੇਡਦਿਆਂ, ਬੰਦਾ ਸਿੰਘ ਆਪਣੇ ਸਿੰਘਾਂ ਸਮੇਤ ਪਹਾੜਾਂ ਵੱਲ ਨਿਕਲ ਗਿਆ। ਕੁਝ ਪਹਾੜੀ ਰਾਜਿਆਂ ਨਾਲ ਝੜਪਾਂ ਹੋਈਆਂ। ਚੰਬੇ ਦੇ ਰਾਜੇ ਉਦੈ ਸਿੰਘ ਨੇ ਡਰਦਿਆਂ ਆਪਣੀ ਪੁੱਤਰੀ ਰਤਨਾ ਦੀ ਸ਼ਾਦੀ ਬੰਦਾ ਸਿੰਘ ਨਾਲ ਕਰ ਦਿੱਤੀ।

ਸ਼ਾਹੀ ਫ਼ੌਜਾਂ ਮਗਰ ਸਨ। ਸੰਨ 1711 ਦੇ ਜੂਨ ਮਹੀਨੇ ਵਿੱਚ ਬਹਿਰਾਮਪੁਰ ਵਿਖੇ ਮੁਗ਼ਲਾਂ ਨਾਲ ਖ਼ੂਨ ਡੋਲ੍ਹਵੀਂ ਲੜਾਈ ਹੋਈ। 28 ਫਰਵਰੀ 1712 ਨੂੰ ਹਿੰਦ ਦੇ ਬਾਦਸ਼ਾਹ ਬਹਾਦਰ ਸ਼ਾਹ ਦੀ ਮੌਤ ਹੋ ਗਈ। ਫ਼ਰੁਖਸੀਅਰ ਬਾਦਸ਼ਾਹ ਬਣਿਆ। ਸਿੰਘਾਂ ਨੇ ਮੁਗ਼ਲਾਂ ਨੂੰ ਵਖ਼ਤ ਪਾਈ ਰੱਖਿਆ। ਫਿਰ ਸਿੰਘਾਂ ਵਿੱਚ ਫੁੱਟ ਪੈ ਗਈ। ਦੋ ਧੜੇ ਬਣ ਗਏ, ਬੰਦਈ ਖਾਲਸਾ ਤੇ ਤੱਤਈ ਖਾਲਸਾ। ਮੁਗ਼ਲਾਂ ਨੇ ਇਸ ਦਾ ਫ਼ਾਇਦਾ ਉਠਾਇਆ। ਹਾਲਾਤ ਇਸ ਤਰ੍ਹਾਂ ਦੇ ਬਣ ਗਏ, ਬੰਦਾ ਸਿੰਘ ਬਹਾਦਰ ਆਪਣੇ ਗਿਣਤੀ ਦੇ ਸਿੰਘਾਂ ਨਾਲ ਗੁਰਦਾਸ ਨੰਗਲ ਦੇ ਮੁਕਾਮਤੇ ਕੱਚੀ ਗੜ੍ਹੀ ਵਿੱਚ ਘੇਰਿਆ ਗਿਆ। ਅੱਠ ਮਹੀਨੇ ਘੇਰਾ ਪਾਈ ਰੱਖਿਆ। ਸਿੰਘਾਂ ਨੇ ਰੁੱਖਾਂ ਦੇ ਪੱਤੇ ਅਤੇ ਛਿੱਲਾਂ ਵੀ ਕੁੱਟਕੁੱਟ ਖਾਧੀਆਂ। ਭੁੱਖ ਨਾਲ ਘੋੜੇ ਵੀ ਮਰ ਗਏ। ਆਖ਼ਰ 7 ਦਸੰਬਰ 1715 ਨੂੰ ਭੁੱਖੇ ਪਿਆਸੇ ਬਿਮਾਰ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਤਿੰਨ ਮਹੀਨੇ ਬਾਅਦ 1716 ਨੂੰ ਇੱਕ ਅਨੋਖਾ ਜਲੂਸ ਦਿੱਲੀ ਵੱਲ ਰਵਾਨਾ ਹੋਇਆ। ਕੈਦੀ ਸਿੰਘਾਂ ਨਾਲ 700 ਗੱਡਾ ਲੱਦਿਆ ਗਿਆ। ਬੰਦਾ ਸਿੰਘ ਨੂੰ ਲੋਹੇ ਦੇ ਪਿੰਜਰੇ ਵਿੱਚ ਹਾਥੀ ਉੱਪਰ ਬਿਠਾਇਆ। ਉਸ ਦੀ ਪਤਨੀ ਅਤੇ ਚਾਰ ਸਾਲਾਂ ਦੇ ਬੱਚੇ ਅਜੈ ਸਿੰਘ ਨੂੰ ਵੀ ਕੈਦ ਕਰਕੇ ਦਿੱਲੀ ਲਿਆਂਦਾ ਗਿਆ। ਸਿੰਘਾਂ ਉੱਪਰ ਜਿੰਨਾ ਜ਼ੁਲਮ ਕਰ ਸਕਦੇ ਸਨ, ਮੁਗ਼ਲਾਂ ਨੇ ਕੀਤਾ। ਬੱਚੇ ਦਾ ਕਲੇਜਾ ਕੱਢ ਕੇ ਬੰਦਾ ਸਿੰਘ ਦੇ ਮੂੰਹ ਵਿੱਚ ਤੁੰਨਿਆ ਤੇ ਬੰਦਾ ਸਿੰਘ ਨੂੰ ਗਰਮ ਸਲਾਖ਼ਾਂ ਨਾਲ ਲੂਹ ਕੇ, ਜਮੂਰਾਂ ਨਾਲ ਮਾਸ ਨੋਚਿਆ ਗਿਆ। ਫਿਰ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ।

ਮਾਪਿਆਂ ਦਾ ਲਛਮਣ ਦੇਵ, ਜਾਨਕੀ ਦਾਸ ਦਾ ਨਰਾਇਣ ਦਾਸ, ਸਵਾਮੀ ਰਾਮ ਦਾਸ ਦਾ ਮਾਧੋ ਦਾਸ, ਗੁਰੂ ਗੋਬਿੰਦ ਸਿੰਘ ਜੀ ਦਾ ਗੁਰਬਖਸ਼ ਸਿੰਘ ਉਰਫ਼

ਬੰਦਾ ਸਿੰਘ, ਖੋਜਾ ਫਾਤੂ ਦੇ ਤਲਾਅ ਲਾਗੇ ਪੁਰਜ਼ਾ ਪੁਰਜ਼ਾ ਹੋਇਆ ਪਿਆ ਸੀ। ਕੀ ਮੁਗ਼ਲ ਹਕੂਮਤ ਏਨਾ ਜ਼ੁਲਮ ਕਰਕੇ ਸਿੱਖਾਂ ਦੀ ਬਗ਼ਾਵਤ ਨੂੰ ਰੋਕ

ਸਕੀ? ਬੰਦਾ ਸਿੰਘ ਬਹਾਦਰ ਦੇ ਬੀਜੇ ਬੀਜ ਮਿਸਲਾਂ ਬਣ ਕੇ ਉੱਗੇ ਤੇ ਫਿਰ 1799 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਸ਼ਾਹੀ ਕਿਲ੍ਹੇ ਉੱਪਰ ਖਾਲਸਾ

ਰਾਜ ਦਾ ਝੰਡਾ ਲਹਿਰਾ ਦਿੱਤਾ ਤੇ ਜ਼ਾਲਮ ਹਕੂਮਤ (ਮੁਗ਼ਲ) ਦੀਆਂ ਜੜ੍ਹਾਂ ਸਦਾ ਲਈ ਪੁੱਟੀਆਂ ਗਈਆਂ।

Related Posts

Editorial Issue- Jathedar, Akali Dal, Badal, Budha Darya,Bangla Desh, Pakistan, Maharashtra | | Arbide World

Editorial Issue- Jathedar, Akali Dal, Badal, Budha Darya,Bangla Desh, Pakistan, Maharashtra | | Arbide World |   ਅਖ਼ਬਾਰੀ ਮੁੱਦੇ- ਡੱਲੇਵਾਲ, ਸੰਭਲ, ਚੋਣਾਂ, ਕਿਸਾਨ ਅੰਦੋਲਨ, ਸੋਸ਼ਲ ਮੀਡੀਆ ਪੰਜਾਬੀ ਅਖਬਾਰਾਂ ਦੀ ਸੰਪਾਦਕੀ…

ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਫਾਇਰਿੰਗ, ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ : Sukhbir badal

ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗੇਟ ਦੇ ਬਾਹਰ ਫਾਇਰਿੰਗ, ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼, ਹਮਲਾਵਰ ਦਲ ਖਾਲਸਾ ਨਾਲ ਜੁੜੀਆਂ ਹੋਇਆ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.