Mohali News: ਨਵੇਂ ਸਾਲ ਦੀ ਸ਼ੁਰੂਆਤ ‘ਚ ਮੋਹਾਲੀ ਜ਼ਿਲ੍ਹਾ ਪੁਲਿਸ ਨੇ 9 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਹਨ। ਹੁਕਮ ਤੁਰੰਤ ਲਾਗੂ ਹੋਏ ਹਨ। ਇਸ ਤਹਿਤ ਖਰੜ ਸਦਰ ਦੇ ਐਸਐਚਓ ਇੰਸਪੈਕਟਰ ਸ਼ਿਵਦੀਪ ਸਿੰਘ ਨੂੰ ਪੁਲਿਸ ਲਾਈਨਜ਼ ਭੇਜਿਆ ਗਿਆ ਹੈ।
ਇੰਸਪੈਕਟਰ ਅਮਨ ਨੂੰ ਥਾਣਾ ਫੇਜ਼-11 ਦਾ ਐਸਐਚਓ ਨਿਯੁਕਤ ਕੀਤਾ ਗਿਆ ਹੈ, ਜਦਕਿ ਫੇਜ਼-11 ਦੇ ਐਸਐਚਓ ਅਮਨਦੀਪ ਸਿੰਘ ਨੂੰ ਖਰੜ ਪੁਲਿਸ ਸਟੇਸ਼ਨ ਤਾਇਨਾਤ ਕੀਤਾ ਗਿਆ ਹੈ। ਇੰਸਪੈਕਟਰ ਮਨਫੂਲ ਸਿੰਘ ਨੂੰ ਟ੍ਰੈਫਿਕ ਇੰਚਾਰਜ ਜ਼ੀਰਕਪੁਰ ਬਣਾਇਆ ਗਿਆ ਹੈ, ਜਦਕਿ ਉੱਥੋਂ ਦੇ ਟ੍ਰੈਫਿਕ ਇੰਚਾਰਜ ਗੁਰਵੀਰ ਸਿੰਘ ਨੂੰ ਨਵਾਂਗਾਓਂ ਪੁਲਿਸ ਸਟੇਸ਼ਨ ਦਾ ਐਸਐਚਓ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ASI ਸੰਦੀਪ ਸਿੰਘ ਨੂੰ ਸੈਕਟਰ-83 ਇੰਡਸਟਰੀਅਲ ਏਰੀਆ ਚੌਕੀ ਦਾ ਇੰਚਾਰਜ, ਜਸਪਾਲ ਸਿੰਘ ਨੂੰ ਫੇਜ਼-6 ਚੌਕੀ ਦਾ ਇੰਚਾਰਜ, SI ਇਕਬਾਲ ਮੁਹੰਮਦ ਨੂੰ ਐਸਐਚਓ ਸਦਰ ਖਰੜ ਅਤੇ ASI ਮਨਦੀਪ ਸਿੰਘ ਨੂੰ ਲਿਟੀਗੇਸ਼ਨ ਬ੍ਰਾਂਚ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਪੁਲਿਸ ਅਨੁਸਾਰ ਇਹ ਤਬਾਦਲੇ ਸੁਚਾਰੂ ਕੰਮਕਾਜ ਅਤੇ ਪ੍ਰਸ਼ਾਸਕੀ ਸੁਧਾਰਾਂ ਲਈ ਕੀਤੇ ਗਏ ਹਨ।
ਮੁੱਖ ਤਾਇਨਾਤੀਆਂ








